Connect with us

Punjab

ਰੋਪੜ ‘ਚ ਦੁਕਾਨ ਨੂੰ ਲੱਗੀ ਅੱਗ , ਸਮਾਨ ਸਮੇਤ ਬੁਰੀ ਤਰ੍ਹਾਂ ਨੁਕਸਾਨੇ ਗਏ ਦੋ ਸਕੂਟਰ

Published

on

ਦੇਰ ਰਾਤ ਰੋਪੜ ਦੀ ਇੱਕ ਦੁਕਾਨ ਵਿੱਚ ਅੱਗ ਲੱਗਣ ਨਾਲ ਵੱਡਾ ਮਾਲੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਇਹ ਅੱਗ ਪੈਰਾਸ਼ੂਟ ਰਾਹੀਂ ਲੱਗੀ ਦੱਸੀ ਜਾ ਰਹੀ। ਬਸੰਤ ਪੰਚਮੀ ਮੌਕੇ ਰਾਤ ਦੇ ਸਮੇਂ ਕਿਸੇ ਵੱਲੋਂ ਅੱਗ ਵਾਲਾ ਪੈਰਾਸ਼ੂਟ ਉਡਾਇਆ ਗਿਆ | ਜੋ ਕਿ ਸਰਹਿੰਦ ਨਹਿਰ ਦੇ ਪੁਰਾਣੇ ਪੁਲ ਨਜ਼ਦੀਕ ਇਕ ਦੁਕਾਨ ਤੇ ਆ ਡਿੱਗਿਆ ਤਾਂ ਦੁਕਾਨ ਵਿਚ ਅੱਗ ਲੱਗ ਗਈ| ਜਿਸਦੇ ਚੱਲਦਿਆਂ ਦੁਕਾਨ ਦੇ ਸਮਾਨ ਸਮੇਤ ਦੋ ਸਕੂਟਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਗਏ ਹਨ। ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਦੇ ਹੀ ਤੁਰੰਤ ਮੌਕੇ ਤੇ ਪੁੱਜ ਗਏ ਪਰ ਅੱਗ ਜ਼ਿਆਦਾ ਹੋਣ ਕਾਰਨ ਕਾਬੂ ਪਾਉਣ ਲਈ ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ। ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਤੋ ਇਹ ਪੈਰਾਸ਼ੂਟ ਬੰਦ ਕਰਨ ਦੀ ਮੰਗ ਕੀਤੀ ਹੈ।