Connect with us

Delhi

ਬੇਅਦਬੀ ਕਾਂਡ ‘ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਵੀ ਨਾਮਜ਼ਦ

Published

on

  • ‘ਸਿੱਟ’ ਰਾਮ ਰਹੀਮ ਨੂੰ ਵਾਰੰਟਾਂ ਤੇ ਲਿਆ ਕੇ ਕਰੇ ਪੁੱਛਗਿੱਛ’
  • ‘ਬੇਅਦਬੀਆਂ ਦੇ ਨਾਂ ਤੇ ਸਿਰਫ ਸਿਆਸਤ’
  • ਜਥੇਦਾਰ ਵਲੋਂ ਵਾਰੰਟ ਹਾਸਿਲ ਕਰਕੇ ਪੰਜਾਬ ਲਿਆਉਣ ਦੀ ਮੰਗ

ਤਲਵੰਡੀ ਸਾਬੋ, 07 ਜੁਲਾਈ (ਮਨੀਸ਼ ਗਰਗ) : ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ ਜਾਂਚ ਟੀਮ ਵੱਲੋਂ ਸੱਤ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਉਪਰੰਤ ਹੁਣ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਨਾਮਜ਼ਦ ਕਰਨ ਦੇ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾ.ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਈਆਂ ਹੈ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ‘ਸਿੱਟ’ ਰਾਮ ਰਹੀਮ ਨੂੰ ਵਾਰੰਟਾਂ ਤੇ ਪੰਜਾਬ ਲਿਆ ਕੇ ਸਖਤੀ ਨਾਲ ਪੁੱਛਗਿੱਛ ਕਰੇ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਨੇ ਕਿਹਾ ਕਿ ਹੁਣ ਤੱਕ ਬੇਅਦਬੀਆਂ ਦੇ ਨਾਂ ਤੇ ਸਿਰਫ ਸਿਆਸਤ ਹੁੰਦੀ ਰਹੀ ਹੈ ਅਤੇ ਸਿਆਸਤ ਹੀ ਹੋ ਰਹੀ ਹੈ।ਉਨਾਂ ਕਿਹਾ ਕਿ ਜੇ ਸਿੱਟ ਨੂੰ ਡੇਰਾ ਸਿਰਸਾ ਮੁਖੀ ਖਿਲਾਫ ਸਬੂਤ ਮਿਲਿਆ ਹੈ ਤਾਂ ਬਿਨਾਂ ਦੇਰੀ ਡੇਰਾ ਮੁਖੀ ਨੂੰ ਵਾਰੰਟ ਹਾਸਿਲ ਕਰਕੇ ਪੰਜਾਬ ਲਿਆਉਣਾ ਚਾਹੀਦਾ ਹੈ ਅਤੇ ਸਖਤੀ ਨਾਲ ਪੁੱਛਗਿੱਛ ਕਰਨੀ ਚਾਹਿਦੀ ਹੈ ਤਾਂ ਬੇਅਦਬੀਆਂ ਦਾ ਸੱਚ ਸੰਗਤ ਸਾਹਮਣੇ ਆ ਸਕੇ।