Connect with us

National

ਰਾਮ ਰਹੀਮ ਨੂੰ ਹੁਣ ਤੱਕ ਕਿੰਨੇ ਵਾਰ ਮਿਲ ਚੁੱਕੀ ਪੈਰੋਲ ?

Published

on

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ, ਇਸ ਵਾਰ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ, ਜਿਸ ਤਹਿਤ ਸਵੇਰੇ ਕਰੀਬ 6 ਕੁ ਵਜੇ ਰਾਮ ਰਹੀਮ ਸਖ਼ਤ ਸੁਰੱਖਿਆ ਦੇ ਪਹਿਰੇ ਵਿੱਚ ਬਾਹਰ ਆਇਆ। ਜੇਲ੍ਹ ਤੋਂ ਉਹ ਸਿੱਧਾ ਸਿਰਸਾ ਡੇਰੇ ਲਈ ਰਵਾਨਾ ਹੋ ਚੁੱਕਾ ਹੈ। ਇਹ 14ਵੀਂ ਵਾਰ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ ਹੈ ਪਰ ਇਸ ਸਾਲ (2025) ਦੀ ਤੀਜੀ ਪੈਰੋਲ ਮਿਲੀ ਹੈ।

ਜੇਕਰ ਗੱਲ ਕਰੀਏ ਇਸ ਸਾਲ ਦੀ ਤਾਂ ਇਸ ਸਾਲ ਤੀਜੀ ਵਾਰ ਹਰਿਆਣਾ ਸਰਕਾਰ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਜਨਵਰੀ, 2025 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਫਿਰ ਉਸ ਤੋਂ ਬਾਅਦ ਅਪ੍ਰੈਲ, 2025 ਵਿੱਚ ਦੂਜੀ ਵਾਰ 21 ਦਿਨਾਂ ਦੀ ਪੈਰੋਲ ਮਿਲੀ। ਜਿਸ ਤੋਂ ਬਾਅਦ ਉਹ ਸਿਰਸਾ ਡੇਰੇ ਵਿੱਚ ਰਿਹਾ ਸੀ।

ਜੇਕਰ ਗੱਲ ਕਰੀਏ ਪਹਿਲਾਂ ਕਦੋਂ-ਕਦੋਂ ਜੇਲ੍ਹ ਚੋਂ ਬਾਹਰ ਆਇਆ ਰਾਮ ਰਹੀਮ
ਪਹਿਲੀ ਵਾਰ 24 ਅਕਤੂਬਰ, 2020, ਇੱਕ ਦਿਨ ਦੀ ਪੈਰੋਲ।
ਦੂਜੀ ਵਾਰ 21 ਮਈ, 2021, ਇੱਕ ਦਿਨ ਦੀ ਪੈਰੋਲ।
ਤੀਜੀ ਵਾਰ 7 ਫ਼ਰਵਰੀ 2022, 21 ਦਿਨਾਂ ਦੀ ਪੈਰੋਲ।
ਚੌਥੀ ਵਾਰ ਜੂਨ 2022, ਇੱਕ ਮਹੀਨੇ ਦੀ ਪੈਰੋਲ।
5ਵੀਂ ਵਾਰ ਅਕਤੂਬਰ, 2022, 40 ਦਿਨਾਂ ਦੀ ਪੈਰੋਲ।
6ਵੀਂ ਵਾਰ 21 ਜਨਵਰੀ, 2023, 40 ਦਿਨ ਦੀ ਪੈਰੋਲ।
7ਵੀਂ ਵਾਰ 20 ਜੁਲਾਈ, 2023, 40 ਦਿਨ ਦੀ ਪੈਰੋਲ।
8ਵੀਂ ਵਾਰ ਨਵੰਬਰ, 2023, 29 ਦਿਨਾਂ ਦੀ ਪੈਰੋਲ।
9ਵੀਂ ਵਾਰ 19 ਜਨਵਰੀ 2024, 60 ਦਿਨਾਂ ਦੀ ਪੈਰੋਲ।
10ਵੀਂ ਵਾਰ 12 ਅਗਸਤ 2024, 21 ਦਿਨਾਂ ਦੀ ਪੈਰੋਲ।
11ਵੀਂ ਵਾਰ 1 ਅਕਤੂਬਰ 2024, 21 ਦਿਨਾਂ ਦੀ ਪੈਰੋਲ।
12ਵੀਂ ਵਾਰ 28 ਜਨਵਰੀ 2025, 30 ਦਿਨਾਂ ਦੀ ਪੈਰੋਲ।
13ਵੀਂ ਵਾਰ 9 ਅਪ੍ਰੈਲ, 2025, 21 ਦਿਨਾਂ ਦੀ ਪੈਰੋਲ।
14ਵੀਂ ਵਾਰ 5 ਅਗਸਤ, 2025, 40 ਦਿਨਾਂ ਦੀ ਪੈਰੋਲ।

ਇਸ ਤੋਂ ਪਹਿਲਾਂ 13 ਵਾਰ ਮਿਲ ਚੁੱਕੀ ਪੈਰੋਲ
ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ਕਾਰਨ ਸੂਬਾ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਹਾਈਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਇਜਾਜ਼ਤ ਦੇ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਬਾਅਦ ਵਿੱਚ ਹਾਈ ਕੋਰਟ ਨੇ ਵੀ ਪੈਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ’ਤੇ ਛੱਡ ਦਿੱਤੀ ਸੀ। ਇਸ ਵਾਰ ਰਾਮ ਰਹੀਮ ਨੂੰ 14 ਵੀਂ ਵਾਰ ਪੈਰੋਲ ਮਿਲੀ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਜਿਣਸੀ ਸੋਸ਼ਨ ਅਤੇ ਕਤਲ ਮਾਮਲੇ ਵਿੱਚ 20 ਸਾਲ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਸੁਨਾਰੀਆ ਦੀ ਰੋਹਤਕ ਜੇਲ੍ਹ ਵਿੱਚ ਲਿਆਂਦਾ ਗਿਆ ਸੀ।ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।