Connect with us

Punjab

ਚੰਡੀਗੜ੍ਹ ‘ਚ ਕਿਰਨ ਖੇਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ

Published

on

  • ਹੱਥਾਂ ‘ਚ ਲਾਪਤਾ ਦੇ ਪੋਸਟਰ ਫੜ੍ਹ ਕੇ ਕੀਤੀ ਨਾਅਰੇਬਾਜ਼ੀ

ਚੰਡੀਗੜ੍ਹ, 25 ਜੁਲਾਈ: ਚੰਡੀਗੜ੍ਹ ‘ਚ ਭਾਜਪਾ ਦੀ ਸਾਂਸਦ ਮੈਂਬਰ ਕਿਰਨ ਖੇਰ ਖ਼ਿਲਾਫ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਸੈਕਟਰ-17 ‘ਚ ਮਟਕਾ ਚੌਂਕ ‘ਤੇ ਐੱਨ.ਐਸ.ਯੂ.ਆਈ. ਦੇ ਕਾਰਜਕਰਤਾਵਾਂ ਨੇ ਆਪਣੇ ਹੱਥਾਂ ‘ਚ ਕਿਰਨ ਖੇਰ ਦੇ ਲਾਪਤਾ ਹੋਣ ਵਾਲੇ ਪੋਸਟਰ ਫ਼ੜ ਉਹਨਾਂ ਖ਼ਿਲਾਫ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਵਿਡ-19 ਦੇ ਅਜਿਹੇ ਮਾਹੌਲ ‘ਚ ਕਿਰਨ ਖੇਰ ਸ਼ਹਿਰ ‘ਚੋਂ ਗਾਇਬ ਹੈ ਜਦੋਕਿ ਅਜਿਹੇ ਮੌਕੇ ‘ਚ ਕਿਰਨ ਖੇਰ ਨੂੰ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ।