Punjab
ਹੱਥਕੜੀਆਂ ਵਾਲੇ ਹੱਥਾਂ ਲਈ ਜੇਲ੍ਹ ਵਿੱਚ ਪਹੁੰਚੀਆਂ ਸੈਨੇਟਾਈਡ ਰੱਖੜੀਆਂ
ਨਾਭਾ :3 ਅਗਸਤ (ਭੁਪਿੰਦਰ ਸਿੰਘ )ਕੋਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਨੇ ਜਿਥੇ ਦੇਸ਼ ਦੀ ਆਰਥਿਕਤਾ ਤੇ ਗਹਿਰਾ ਪ੍ਰਭਾਵ ਪਾਇਆ ਓਥੇ ਹੀ ਇਸ ਨਾਲ ਸਮਾਜਿਕ ਅਤੇ ਭਾਈਚਾਰਕ ਸਾਂਝਾ ਨੂੰ ਵੀ ਖੋਰਾ ) ਲੱਗਿਆ ਹੈ ਅਤੇ ਸਾਡੀਆਂ ਸੱਭਿਆਚਾਰ ਕਦਰਾਂ -ਕੀਮਤਾਂ ਨੂੰ ਵੀ ਭੰਗ ਕੀਤਾ ਹੈ ਜੀ ਹਾਂ , ਕੋਰੋਨਾ ਮਹਾਂਮਾਰੀ ਦੀ ਮਾਰ ਇਸ ਵਾਰੀ ਸਾਡੇ ਤਿਉਹਾਰਾਂ ਤੇ ਵੀ ਸਾਫ ਵੇਖਣ ਨੂੰ ਮਿਲੀ ਹੈ ਅਤੇ ਰੱਖੜੀ ਦਾ ਤਿਓਹਾਰ ਇਸ ਵਾਰ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਗਿਆ ਹੈ।ਪੰਜਾਬ ਦੀਆਂ ਜੇਲ੍ਹਾਂ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜੇਲ੍ਹ ਅੰਦਰ ਨਜ਼ਰਬੰਦ ਕੈਦੀਆਂ ਦੀਆਂ ਭੈਣਾਂ ਵੱਲੋਂ, ਆਪਣੇ ਬੰਦੀ ਭਾਈਆਂ ਦੀ ਰੱਖੜੀ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਕੇ ਹੀ ਬਾਹਰੋਂ ਹੀ ਵਾਪਿਸ ਮੁੜ ਗਈਆਂ ਅਤੇ ਉਹ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਨਹੀਂ ਬੰਨ੍ਹ ਸਕੀਆਂ। ਕਾਰਨ ਇਹ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਅਡਵਾਈਜ਼ਰੀ,ਜਿਸ ਵਿੱਚ ਕੋਰੋਨਾ ਵਾਇਰਸ ਦੇ ਚੱਲਦੇ ਮੇਲ ਮਿਲਾਪ ਨਹੀਂ ਹੋਣ ਦਿੱਤਾ ਜਾ ਰਿਹਾ। ਜੇਕਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਭੈਣਾਂ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਜੇਲ੍ਹ ਦੇ ਬਾਹਰ ਹੀ ਆਪਣੇ ਵੀਰਾਂ ਨੂੰ ਰੱਖੜੀ ਦੇ ਕੇ ਵਾਪਸ ਪਰਤ ਗਈਆਂ ।,ਜੇਲ੍ਹ ਦੇ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਖਤਾ ਇੰਤਜ਼ਾਮ ਕੀਤੇ ਹਨ ।
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਜੇਲ੍ਹ ਪ੍ਰਸ਼ਾਸਨ ਵੱਲੋਂ ਭੈਣਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਰੱਖੜੀਆਂ ਲੈ ਕੇ ਸੈਨੇਟਾਇਜ਼ਰ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਈਆਂ ਗਈਆਂ ਅਤੇ ਇਸ ਵਾਰ ਜੇਲ੍ਹ ਅੰਦਰ ਕਿਸੇ ਵੀ ਤਰ੍ਹਾਂ ਦੀ ਮਠਿਆਈ ਤੇ ਹੋਰ ਵਸਤੂ ਜਾਣ ਤੋਂ ਮਨਾਹੀ ਹੈ । ਕੋਵਿਡ-19 ਦੇ ਚੱਲਦੇ ਜੇਲ੍ਹਾਂ ਦੇ ਬਾਹਰੀ ਗੇਟਾਂ ਉੱਤੇ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਰੱਖੜੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਚਾਹ-ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਦੂਰੋਂ ਆਉਣ ਵਾਲੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।
ਇਸ ਮੌਕੇ ਤੇ ਜੇਲ੍ਹ ਵਿੱਚ ਨਜ਼ਰਬੰਦ ਇੱਕ ਬੰਦੀ ਭਰਾ ਦੀ ਭੈਣ ਨੇ ਕਿਹਾ ਕਿ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਜੋ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਬਹੁਤ ਹੀ ਵਧੀਆ ਹਨ ਅਤੇ ਉਨ੍ਹਾਂ ਵੱਲੋਂ ਅਪੀਲ ਵੀ ਕੀਤੀ ਗਈ ਜੋ ਮੇਰਾ ਭਰਾ ਨਸ਼ੇ ਦੇ ਕੇਸ ਵਿੱਚ ਨਜ਼ਰਬੰਦ ਹੈ ,ਹੋਰ ਭਰਾ ਵੀ ਇਸ ਦਲ-ਦਲ ਵਿੱਚੋਂ ਬਾਹਰ ਨਿਕਲਣ ਕਿਉਂਕਿ ਜੇਕਰ ਮੇਰਾ ਭਰਾ ਘਰ ਹੁੰਦਾ ਤਾਂ ਅਸੀਂ ਬੜੇ ਖ਼ੁਸ਼ੀ ਖ਼ੁਸ਼ੀ ਨਾਲ ਇਹ ਰੱਖੜੀ ਦਾ ਤਿਉਹਾਰ ਮਨਾ ਸਕਦੇ ਸੀ ।
ਇਸ ਮੌਕੇ ਤੇ ਨਵੀਂ ਜ਼ਿਲ੍ਹਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੀਆਂ ਗਾਈਡ ਲਾਈਨ ਦੇ ਮੁਤਾਬਕ ਅੱਜ ਰੱਖੜੀ ਦਾ ਤਿਉਹਾਰ ਮਨਾ ਰਹੇ ਹਾਂ ਅਤੇ ਜੇਲ੍ਹ ਦੇ ਬਾਹਰ ਹੀ ਸੋਸ਼ਲ ਡਿਸਟੈਂਸ ਅਤੇ ਭੈਣਾਂ ਤੋਂ ਰੱਖੜੀ ਲੈ ਕੇ ਸੈਨੇਟਾਇਜ਼ਰ ਕਰਕੇ ਰੱਖੜੀ ਨੂੰ ਅਸੀਂ ਉਨ੍ਹਾਂ ਦੇ ਭਾਈਆਂ ਤੱਕ ਪਹੁੰਚਾ ਰਹੇ ਹਾਂ।ਜੇਲ੍ਹ ਅੰਦਰ ਕਿਸੇ ਵੀ ਤਰ੍ਹਾਂ ਦੀ ਮਠਿਆਈ ਜਾਂ ਹੋਰ ਵਸਤੂ ਨਹੀਂ ਲਿਜਾਣ ਦਿੱਤੀ ਜਾ ਰਹੀ ਅਤੇ ਸਿਰਫ ਮਿਸ਼ਰੀ ਨਾਲ ਹੀ ਬੰਦੀ ਭਰਾ ਦਾ ਮੂੰਹ ਮਿੱਠਾ ਕਰਾਇਆ ਜਾਏਗਾ l