Connect with us

Jalandhar

ਯੂਥ ਕਾਂਗਰਸ ਨੇਤਾ ਤੇ ਸ਼ਿਵ ਸੈਨਾ ਨੇਤਾ ਵਿਚਕਾਰ ਹੋਇਆ ਵਿਵਾਦ

Published

on

  • ਯੂਥ ਕਾਂਗਰਸੀਆਂ ਨੇ ਘੇਰੀ ਐੱਸਐੱਚਓ ਦੀ ਗੱਡੀ
  • ਸ਼ਿਵ ਸੈਨਾ ਨੇਤਾ ਦੀ ਸ਼ਿਕਾਇਤ ‘ਤੇ ਛਾਪੇਮਾਰੀ ਕਰਨ ਗਈ ਸੀ ਪੁਲਿਸ
  • ਯੂਥ ਕਾਂਗਰਸ ਦੇ ਮੈਂਬਰਾਂ ਵਲੋਂ ਕੀਤਾ ਗਿਆ ਧਰਨਾ

ਜਲੰਧਰ, 04 ਅਗਸਤ :ਜਲੰਧਰ ਦੇ ਟੈਗੋਰ ਨਗਰ ‘ਚ ਯੂਥ ਕਾਂਗਰਸ ਨੇਤਾ ਅਤੇ ਸ਼ਿਵ ਸੈਨਾ ਨੇਤਾ ਦੇ ਵਿਚਕਾਰ ਹੋਏ ਵਿਵਾਦ ‘ਚ ਕਾਂਗਰਸੀ ਨੇਤਾਵਾਂ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਕਾਰਵਾਈ ਨਾ ਕਰਨ ਅਤੇ ਦੂਜੀ ਪਾਰਟੀ ਦੇ ਕਹਿਣ ‘ਤੇ ਕਾਂਗਰਸੀ ਨੇਤਾ ਦੇ ਘਰ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯੂਥ ਕਾਂਗਰਸ ਦੇ ਮੈਂਬਰ ਸੜਕ ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਲਿਸ ਟੀਮ ਦੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਉੱਥੋਂ ਐੱਸਐੱਚਓ ਨੂੰ ਵਾਪਸ ਨਹੀਂ ਜਾਣ ਦਿੱਤਾ। ਇੰਨਾ ਹੀ ਨਹੀਂ ਯੂਥ ਕਾਂਗਰਸ ਦੇ ਮੈਂਬਰਾਂ ਨੇ ਉੱਥੇ ਧਰਨਾ ਲਗਾ ਦਿੱਤਾ ਅਤੇ ਐੱਸਐੱਚਓ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਏਸੀਪੀ ਬਰਜਿੰਦਰ ਸਿੰਘ ਨੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਐੱਸਐੱਚਓ ਰਵਿੰਦਰ ਕੁਮਾਰ ਨੂੰ ਉੱਥੋਂ ਰਵਾਨਾ ਕੀਤਾ।