Uncategorized
ਅਫ਼ਸਰ ਪੁੱਤਰਾਂ ਦੀ ਮਾਂ ਲਾਵਾਰਿਸ ਮਿਲੀ ਸੜਕ ਤੇ ਸਿਰ ‘ਚ ਪਏ ਕੀੜੇ ਤੇ ਹੋਈ ਮੌਤ
ਮੁਕਤਸਰ ਵਿੱਚ ਮਿਲੀ ਸੀ ਲਾਵਾਰਿਸ ਹਾਲਤ ਵਿੱਚ ਬਜ਼ੁਰਗ ਮਹਿਲਾ
ਮੁਕਤਸਰ ਵਿੱਚ ਮਿਲੀ ਸੀ ਲਾਵਾਰਿਸ ਹਾਲਤ ਵਿੱਚ ਬਜ਼ੁਰਗ ਮਹਿਲਾ
ਅਫਸਰ ਪੁੱਤਰਾਂ ਦੀ ਮਾਂ ਨੂੰ ਕੇਅਰ ਟੇਕਰ ਨੇ ਲਾਵਾਰਿਸ ਸੜਕ ਤੇ ਸੁੱਟਿਆ
ਸਿਰ ਵਿੱਚ ਪੈ ਗਏ ਸੀ ਕੀੜੇ,ਹਸਪਤਾਲ ਵਿੱਚ ਹੋਈ ਮੌਤ
ਅਫ਼ਸਰ ਪੁੱਤਰਾਂ ਦੀ ਮਾਂ ਲਾਵਾਰਿਸ ਮਿਲੀ ਸੜਕ ਤੇ ਸਿਰ ‘ਚ ਪਏ ਕੀੜੇ
ਮੁਕਤਸਰ, 18 ਅਗਸਤ (ਅਸ਼ਫ਼ਾਕ ਢੁੱਡੀ): ਮੁਕਤਸਰ ਵਿਚ ਪਿਛਲੇ ਕਈ ਦਿਨਾਂ ਤੋਂ ਲਾਵਾਰਿਸ ਹਾਲਤ ਵਿਚ ਸੜਕ ਕਿਨਾਰੇ ਬਜ਼ੁਰਗ ਮਹਿਲਾ ਜਖ਼ਮੀ ਹਾਲਤ ਵਿੱਚ ਮਿਲੀ ਸੀ। ਜਿਸ ਦੇ ਸਿਰ ਵਿੱਚ ਕੀੜੇ ਤੱਕ ਪੈ ਚੁਕੇ ਸਨ। ਇਸ ਬਜ਼ੁਰਗ ਮਹਿਲਾ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਕਿਸੇ ਤੀਜੇ ਵਿਅਕਤੀ ਨੂੰ ਸਾਂਭ ਸੰਭਾਲ ਲਈ ਦੇ ਦਿੱਤਾ ਸੀ । ਸਾਂਭ ਸੰਭਾਲ ਕਰਨ ਵਾਲੇ ਵਿਅਕਤੀ ਨੇ ਮਾਤਾ ਨੂੰ ਇਸ ਹਾਲਤ ਵਿੱਚ ਸੜਕ ਤੇ ਛੱਡ ਦਿੱਤਾ। ਜਿਸ ਤੋਂ ਬਾਅਦ ਕਈ ਦਿਨ ਇਹ ਬਜ਼ੁਰਗ ਮਾਤਾ ਸੜਕ ਤੇ ਹੀ ਪਈ ਰਹੀ ਅਤੇ ਮੀਂਹ ਵਿੱਚ ਵੀ ਸੜਕ ਤੇ ਪਈ ਰਹੀ।
ਇਸ ਦੀ ਸੂਚਨਾ ਪੁਲਿਸ ਨੂੰ ਜਦੋਂ ਮਿਲੀ ਤਾਂ ਏਐੱਸਆਈ ਦਿਲਬਾਗ ਨੇ ਮੌਕੇ ਤੇ ਪਹੁੰਚ ਕੇ ਮਾਤਾ ਨੂੰ ਐਬੂਲੈਂਸ ਰਾਹੀਂ ਮੁਕਤਸਰ ਦੇ ਸਿਵਲ ਹਸਪਤਾਲ ਪਹੁੰਚਾਇਆ । ਜਿੱਥੇ ਇਸ ਮਹਿਲਾ ਦਾ ਇਲਾਜ ਕੀਤਾ ਗਿਆ ।ਪੁਲਿਸ ਵੱਲੋਂ ਮਾਤਾ ਦੀ ਪਹਿਚਾਣ ਕੀਤੀ ਗਈ ਅਤੇ ਉਸ ਦੇ ਪਰਿਵਾਰ ਨੂੰ ਲੱਭਿਆ ਗਿਆ ।ਜਦ ਪਰਿਵਾਰ ਨੂੰ ਮਾਤਾ ਦੀ ਹਾਲਤ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਨੇ ਹਸਪਤਾਲ ਪਹੁੰਚ ਮਾਤਾ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰਵਾ ਲਿਆ। ਜਿਥੇ ਉਸਦੀ ਮੌਤ ਹੋ ਗਈ ।
ਇਸ ਮਹਿਲਾ ਦੀ ਉਮਰ 82 ਸਾਲ ਸੀ ਅਤੇ ਮਾਤਾ ਦਾ ਨਾਮ ਮਹਿੰਦਰ ਕੌਰ ਸੀ। ਪੁਲਿਸ ਵੱਲੋਂ ਭਾਲ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਇਸ ਮਾਤਾ ਦੇ ਪਰਿਵਾਰ ਵਿੱਚ 2 ਪੁੱਤਰ ਹਨ ਜੋ ਕਿ ਸਰਕਾਰੀ ਵਿਭਾਗ ਤੋਂ ਰਿਟਾਇਰ ਕਰਮਚਾਰੀ ਹਨ । ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਘਰ ਵਿੱਚ ਪਤਨੀ ਦੀ ਸਿਹਤ ਨਾ ਠੀਕ ਹੋਣ ਕਾਰਨ ਉਸਨੇ ਮਾਤਾ ਦੀ ਸਾਂਭ ਸੰਭਾਲ ਲਈ ਕੇਅਰ ਟੇਕਰ ਰੱਖਿਆ ਸੀ ਜਿਸਨੇ ਮਾਤਾ ਨੂੰ ਇਸ ਹਾਲਤ ਵਿੱਚ ਸੜਕ ਤੇ ਸੁੱਟ ਦਿੱਤਾ ।
ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਿਸੇ ਖਿਲਾਫ਼ ਕੋਈ ਮਾਮਲਾ ਦਰਜ ਨਹੀ ਕੀਤਾ ਗਿਆ ਹੈ ਪਰ ਇਸ ਘਟਨਾ ਨੇ ਦਿਲ ਵਲੂੰਦਰ ਕੇ ਰੱਖ ਦਿੱਤਾ ਹੈ । ਜਿਸ ਮਾਂ ਨੇ ਆਪਣੇ ਪੁੱਤਰਾਂ ਨੂੰ ਦੁੱਧ ਪਿਆ ਕੇ ਹੱਥੀ ਪਾਲਿਆ ਉਹਨਾਂ ਹੀ ਪੁੱਤਰਾ ਨੇ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਮਰਨ ਲਈ ਸੜਕ ਤੇ ਸੁੱਟ ਦਿੱਤਾ । ਹੁਣ ਭਾਵੇਂ ਮਾਂ ਦੀ ਇਸ ਦਰਦਨਾਕ ਮੌਤ ਤੋਂ ਬਾਅਦ ਦੋਵੇਂ ਪੁੱਤਰ ਮਗਰਮੱਛ ਦੇ ਹੰਝੂ ਵਹਾ ਕੇ ਬਚਣ ਦੀ ਕੋਸ਼ਿਸ਼ ਕਰ ਰਹੇ ਹੋਣ ਪਰ ਅਸਲੀਅਤ ਤਾਂ ਇਹੀ ਹੈ ਕਿ ਅੱਜ-ਕੱਲ ਸਕੇ ਪੁੱਤਰ ਵੀ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ ਚਾਹੇ ਮਾਂ-ਪਿਉ ਦੀ ਲਾਵਾਰਿਸ ਮੌਤ ਵੀ ਕਿਉਂ ਨਾ ਹੋ ਜਾਵੇ।
Continue Reading