Connect with us

Uncategorized

ਹਾਈ ਕੋਰਟ ਵਿੱਚ ਨਹੀਂ ਗਲ ਰਹੀ ਸੁਮੇਧ ਸੈਣੀ ਦੀ ਦਾਲ

ਸੁਮੇਧ ਸੈਣੀ ਦ ਹਾਈ ਕੋਰਟ ‘ਚ ਬੇਲ ਐਪਲੀਕੇਸ਼ਨ ਤੇ ਨਹੀਂ ਹੋਈ ਸੁਣਵਾਈ ,ਜੱਜ ਸੁਹਵੀਰ ਸਹਿਗਲ ਨੇ ਖ਼ੁਦ ਨੂੰ ਕੇਸ ਤੋਂ ਕੀਤਾ ਵੱਖ

Published

on

ਮੁਲਤਾਨੀ ਕੇਸ ਵਿੱਚ ਬੁਰੀ ਤਰ੍ਹਾਂ ਫਸ ਸੈਣੀ
ਹਾਈ ਕੋਰਟ ‘ਚ ਬੇਲ ਐਪਲੀਕੇਸ਼ਨ ਤੇ ਨਹੀਂ ਹੋਈ ਸੁਣਵਾਈ 
ਜੱਜ ਸੁਹਵੀਰ ਸਹਿਗਲ ਨੇ ਖ਼ੁਦ ਨੂੰ ਕੇਸ ਤੋਂ ਕੀਤਾ ਵੱਖ 
ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਤੋਂ ਕੀਤਾ ਇਨਕਾਰ 

4 ਸਤੰਬਰ : ਸਾਬਕਾ DGP ਸੁਮੇਧ ਸੈਣੀ ਬਲਵੰਤ ਮੁਲਤਾਨੀ ਕੇਸ ਵਿੱਚ ਬੁਰੀ ਤਰ੍ਹਾਂ ਫਸ ਗਏ ਹਨ। ਸੈਣੀ ਨੇ ਅਗਾਊਂ ਜ਼ਮਾਨਤ ਵੀ ਪਾਈ ਸੀ,ਪਰ ਜੱਜ ਨੇ ਅੱਗੇ ਇਹ ਮਾਮਲਾ ਚੀਫ ਜਸਟਿਸ ਕੋਲ ਭੇਜ ਦਿੱਤਾ ਸੀ। ਪਰ ਅੱਜ ਮਿਲੀ ਖ਼ਬਰ ਵਿੱਚ ਲੱਗ ਰਿਹਾ ਹੈ ਉੱਥੇ ਵੀ ਸੁਮੇਧ ਸੈਣੀ ਦੀ ਦਾਲ ਨਹੀਂ ਗਲੀ,ਸਗੋਂ ਜੱਜ ਸੁਹਵੀਰ ਸਹਿਗਲ ਨੇ ਖ਼ੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ ਅਤੇ ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਿਸਦੇ ਕਾਰਨ ਹਾਈ ਕੋਰਟ ਵਿੱਚ ਸੈਣੀ ਦੀ ਬੇਲ ਐਪਲੀਕੇਸ਼ਨ ਤੇ ਸੁਣਵਾਈ ਨਹੀਂ ਹੋਈ। 
ਹੁਣ ਚੀਫ ਜਸਟਿਸ ਨਵੀਂ ਬੈਂਚ ਨੂੰ ਇਹ ਕੇਸ ਰੈਫਰ ਕਰਨਗੇ। ਇਹਨਾਂ ਸਾਰੀਆਂ ਗੱਲਾਂ ਤੋਂ ਲੱਗਦਾ ਹੈ ਕਿ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਹੁਣ ਵੱਧ ਗਈਆਂ ਹਨ ਅਤੇ ਮੁਲਤਾਨੀ ਕੇਸ ਵਿੱਚ ਸੈਣੀ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ। 
ਕੱਲ ਖਬਰਾਂ ਆ ਰਹੀਆਂ ਸਨ ਕਿ ਸੁਮੇਧ ਸੈਣੀ ਦੀ ਸੁਰੱਖਿਆ ਵਾਪਿਸ ਲੈ ਲਈ ਹੈ। ਪਰ ਇਹ ਖਬਰਾਂ ਝੂਠੀਆਂ ਸਨ ਇਸਦਾ ਸਪਸ਼ਟੀਕਰਨ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ,ਠਕਰਾਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ‘ਅਸੀਂ ਸੁਮੇਧ ਸੈਣੀ ਦੀ ਸੁਰੱਖਿਆ ਵਾਪਿਸ ਨਹੀਂ ਲਈ ਹੈ,ਸਗੋਂ ਸੁਮੇਧ ਸੈਣੀ ਖ਼ੁਦ ਅੰਡਰਗਰਾਊਂਡ ਹੋਏ ਨੇ। ਸੁਰੱਖਿਆ ਕਰਮੀ ਤਾਂ ਸੈਣੀ ਦੇ ਘਰ ਉਸੇ ਜਗ੍ਹਾ ਤੇ ਨੇ ਤਾਇਨਾਤ ਹਨ।