Connect with us

Politics

ਪਠਾਨਕੋਟ ਪਹੁੰਚੇ ਸੰਨੀ ਦਿਓਲ ਤੇ ਲੋਕਾਂ ਨੇ ਕੱਢਿਆ ਗੁੱਸਾ

ਪਠਾਨਕੋਟ ਪਹੁੰਚੇ ਸਾਂਸਦ ਸੰਨੀ ਦਿਓਲ

Published

on

ਸੰਨੀ ਦਿਓਲ ਨੂੰ ਭੁਲਿਆ ਆਪਣਾ ਰਾਹ 
ਪਠਾਨਕੋਟ ਪਹੁੰਚੇ ਸਾਂਸਦ ਸੰਨੀ ਦਿਓਲ 
ਐੱਸ ਐੱਸ ਪੀ ਪਠਾਨਕੋਟ ਤੋਂ ਲਿਆ ਸੁਰੱਖਿਆ ਦਾ ਜਾਇਜਾ 

ਪਠਾਨਕੋਟ,5 ਸਤੰਬਰ: ਸਾਂਸਦ ਸੰਨੀ ਦਿਓਲ ਪੰਜਾਬ ਵਿੱਚ ਐੱਮ ਪੀ ਬਣਨ ਦੇ ਬਾਅਦ ਫਿਰ ਦਿਖਾਈ ਨਹੀਂ ਦਿੱਤੇ,ਉਹ ਕਦੇ-ਕਦਾਈਂ ਹੀ ਗੁਰਦਾਸਪੁਰ-ਪਠਾਨਕੋਟ ਗੇੜਾ ਮਾਰਦੇ ਹਨ। ਅੱਜ ਸੰਨੀ ਦਿਓਲ ਪਠਾਨਕੋਟ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਦੇ ਦਫ਼ਤਰ ਮੁਲਾਕਾਤ ਕਰਨ ਪਹੁੰਚੇ। ਲਾਅ ਐਂਡ ਆਡਰ ਅਤੇ ਬਾਰਡਰ ਸਿਕਾਊਰਟੀ ਦੇ ਬਾਰੇ ਚਰਚਾ ਵੀ ਕੀਤੀ। ਸੰਨੀ ਦੇ ਵੱਲੋਂ ਐੱਸ ਐੱਸ ਪੀ ਦਫ਼ਤਰ ਵਿੱਚ ਕਮਾਂਡ ਸੈਂਟਰ ਬਣਾਉਣ ਦੇ ਲਈ ਫ਼ੰਡ ਜਾਰੀ ਕੀਤਾ ਗਿਆ ਜੋ ਬਣਕੇ ਤਿਆਰ ਹੋ ਚੁੱਕਿਆ ਹੈ। ਐੱਸ ਐੱਸ ਪੀ ਪਠਾਨਕੋਟ ਦੁਆਰਾ ਸੰਨੀ ਦਿਓਲ ਨੂੰ ਉਹ ਕਮਾਂਡ ਸੈਂਟਰ ਵੀ ਦਿਖਾਇਆ। ਜਿੱਥੇ ਸ਼ਹਿਰ ਦੀਆਂ ਕਈ ਥਾਵਾਂ ਤੋਂ ਡਾਇਰੈਕਟ ਫੀਡ ਪਠਾਨਕੋਟ ਦੇ ਐੱਸ ਐੱਸ ਪੀ ਦਫ਼ਤਰ ਵਿੱਚ ਦੇਖੀ ਜਾ ਸਕਦੀ ਹੈ।  
ਜਦੋਂ ਇਸ ਬਾਰੇ ਐੱਸ ਐੱਸ ਪੀ ਪਠਾਨਕੋਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸੰਨੀ ਦਿਓਲ ਨੇ ਅੱਜ ਲਾਅ ਐਂਡ ਆਡਰ ਦਾ ਜਾਇਜਾ ਕੀਤਾ ਅਤੇ ਉਹਨਾਂ ਦੁਆਰਾ ਕਮਾਂਡ ਸੈਂਟਰ ਦੇ ਲਈ ਫ਼ੰਡ ਜਾਰੀ ਕੀਤਾ ਉਹ ਕਮਾਂਡ ਸੈਂਟਰ ਬਣਕੇ ਤਿਆਰ ਹੋ ਚੁੱਕਿਆ ਹੈ,ਜਿਸ ਨਾਲ ਸ਼ਹਿਰ ਦੀਆਂ ਕਈ ਥਾਵਾਂ ਤੋਂ ਡਾਇਰੈਕਟ ਫੀਡ ਐੱਸ ਐੱਸ ਪੀ ਦਫ਼ਤਰ ‘ਚ ਦੇਖੀ ਜਾ ਸਕਦੀ ਹੈ। 
ਪਠਾਨਕੋਟ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਉਸਦਾ ਵਿਰੋਧ ਵੀ ਕੀਤਾ ਗਿਆ,ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਐੱਮ ਪੀ ਬਣਨ ਬਾਅਦ ਸਾਡੀ ਸਾਰ ਨਹੀਂ ਲਈ ਅਤੇ ਇਲਾਕੇ ਦਾ ਵਿਕਾਸ ਨਹੀਂ ਹੋ ਰਿਹਾ।