Connect with us

Politics

ਗੁਰੂਨਗਰੀ ਸੁਲਤਾਨਪੁਰ ਲੋਧੀ ਵੱਲ ਨਹੀਂ ਗੌਰ ਕਰ ਰਹੀ ਸਰਕਾਰ

ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਦੇ ਕੀਤੇ ਸੀ ਐਲਾਨ

Published

on

ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਦੇ ਕੀਤੇ ਸੀ ਐਲਾਨ 
ਦਸ ਮਹੀਨੇ ਬੀਤਣ ਤੇ ਵੀ ਸ਼ੁਰੂ ਨਹੀਂ ਹੋਇਆ ਕੰਮ 
ਪੰਜਾਬ ਸਰਕਾਰ ਦੇ ਫੋਕੇ ਵਾਅਦੇ 

ਸੁਲਤਾਨਪੁਰ ਲੋਧੀ,17 ਸਤੰਬਰ :(ਜਗਜੀਤ ਧੰਜੂ)ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮ ਮਨਾਉਣ ਤੇ ਬਾਬਾ ਨਾਨਕ ਨਗਰੀ ਸੁਲਤਾਨਪੁਰ ਲੋਧੀ ਦੇ ਲਈ ਕੇਂਦਰ ਤੇ ਪੰਜਾਬ ਸਰਕਾਰ ਦੁਆਰਾ ਵੱਡੇ-ਵੱਡੇ ਐਲਾਨ ਕੀਤੇ ਗਏ ਕਿ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਇਆ ਜਾਵੇਗਾ,ਪਰ ਦਸ ਮਹੀਨੇ ਬੀਤਣ ਤੇ ਵੀ ਅਜੇ ਤੱਕ ਕੋਈ ਕੰਮ ਸ਼ੁਰੂ ਨਹੀਂ ਹੋਇਆ ਪਰ ਸਿਆਸਤ ਜ਼ਰੂਰ ਹੋਈ ਹੈ। 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਵਿਚ ਸੁਲਤਾਨਪੁਰ ਲੋਧੀ ਵਿਚ ਸ਼ਤਾਬਦੀਸਮਾਗਮ ਮਨਾਇਆ ਗਿਆ। ਸੁਲਤਾਨਪੁਰ ਲੋਧੀ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਵੱਡੇ ਐਲਾਨ ਕੀਤੇ ਸਨ, ਜਿਸ ਵਿੱਚ ਮੁੱਖ ਐਲਾਨ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਦੀ ਸੀ।। ਜਿਸਦੇ ਲਈ 271 ਕਰੋੜ ਦੇ ਪੈਕੇਜ ਦੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਆਪਣੇ-ਆਪਣੇ ਹਿੱਸੇ ਦਾ ਅੱਧਾ-ਅੱਧਾ ਫ਼ੰਡ ਦੇਣਾ ਸੀ,ਹੁਣ ਸ਼ਤਾਬਦੀ ਸਮਾਗਮ ਮਨਾਏ ਵੀ 10 ਮਹੀਨੇ ਨੂੰ  ਹੋ ਗਏ ਹਨ,ਪਰ ਅਜੇ ਤੱਕ ਸਮਾਰਟ ਦੇ ਕੰਮ ਦੀ ਸ਼ੁਰੂਆਤ ਨਹੀਂ ਹੋਈ। 
ਪਰ ਹੁਣ ਕੰਮ ਦੀ ਸ਼ੁਰੂਆਤ ਨਾ ਹੋਣ ਦੇ ਲਈ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਪੰਜਾਬ ਸਰਕਾਰ ਦੁਆਰਾ ਆਪਣੇ ਹਿੱਸੇ ਦਾ ਫ਼ੰਡ ਨਾ ਰਿਲੀਜ਼ ਕਰਨ ਬਾਰੇ ਦੱਸਿਆ ਸੀ,ਜਿਸਦੇ ਬਾਅਦ ਅਕਾਲੀ ਦਲ ਕੋਰ ਕਮੇਟੀ ਦੀ ਮੈਂਬਰ ਡਾਕਟਰ ਉਪਿੰਦਰਜੀਤ ਕੌਰ ਨੇ ਵੀ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਕੰਮ ਵਿੱਚ ਫਰਕ ਦੀ ਗੱਲ ਕਹੀ। 
ਉਹਨਾਂ ਦੇ ਮੁਤਾਬਿਕ ਸ਼ਤਾਬਦੀ ਸਮਾਗਮਾਂ ਦੇ ਸਮੇਂ ਸੁਲਤਾਨਪੁਰ ਲੋਧੀ ਦੇ ਲੋਕਾਂ ਦਨੂੰ ਥੋੜੀ ਬਹੁਤੀ ਸੁਵਿਧਾ ਜਿਸ ਵਿੱਚ ਗੁਰੂਦੁਆਰਾ ਸਾਹਿਬ ਨੂੰ ਜਾਤੀ ਮੁੱਖ ਰੋਡ ਤੇ ਬਣੇ ਪਬਲਿਕ ਬਾਥਰੂਮ ਨੂੰ ਵੀ ਤਾਲਾ ਲਗਾ ਦਿੱਤਾ ਗਿਆ। ਉੱਥੇ ਹੀ ਬਣਾਇਆ ਗਿਆ ਸਪੈਸ਼ਲ ਮਿਊਜ਼ਿਕ ਪਾਰਕ ਵੀ ਬੰਦ ਹੈ ਅਤੇ ਅੱਜ ਹਲਕੇ ਜਿਹੇ ਮੀਂਹ ਨਾਲ ਹੀ ਸਾਰੇ ਸ਼ਹਿਰ ‘ਚ ਪਾਣੀ-ਪਾਣੀ ਹੋ ਗਿਆ। ਸਰਕਾਰ ਦੀ ਇਸ ਬੇਰੁਖ਼ੀ ਤੋਂ ਲੋਕ ਬਹੁਤ ਨਾਰਾਜ਼ ਹਨ।