Connect with us

Politics

ਅੰਮ੍ਰਿਤਸਰ ਵਿੱਚ ਇੱਕ ਸ਼ਰਾਬ ਠੇਕੇ ਦੇ ਕਰਿੰਦੇ ਨੂੰ ਮਾਰੀ ਗੋਲੀ

88 ਫੁੱਟੀ ਰੋਡ ਤੇ ਸਥਿਤ ਸ਼ਰਾਬ-ਠੇਕੇ ਦੇ ਕਰਿੰਦੇ ਨੂੰ ਮਾਰੀ ਗੋਲੀ

Published

on

ਮਾਮਲਾ ਹੈ ਸ਼ਹਿਰ ਅੰਮ੍ਰਿਤਸਰ ਦਾ 
88 ਫੁੱਟੀ ਰੋਡ ਤੇ ਸਥਿਤ ਸ਼ਰਾਬ-ਠੇਕੇ ਦੇ ਕਰਿੰਦੇ ਨੂੰ ਮਾਰੀ ਗੋਲੀ 
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ 
ਗੋਲੀ ਲੱਗਣ ਵਾਲੇ ਨੂੰ ਪਹੁੰਚਿਆ ਨਿੱਜੀ ਹਸਪਤਾਲ ‘ਚ 

ਅੰਮ੍ਰਿਤਸਰ,29 ਸਤੰਬਰ:(ਗੁਰਪ੍ਰੀਤ ਰਾਜਪੂਤ)ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਸ਼ਰਾਬ ਠੇਕੇ ਦੇ ਇੱਕ ਕਰਿੰਦੇ ਨੂੰ ਅਣਪਛਾਤੇ ਵਿਕਅਤੀਆਂ ਵੱਲੋਂ ਗੋਲੀ ਮਾਰ ਦਿੱਤੀ ਹੈ। ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਨਜ਼ਦੀਕ ਖਾਸੀ ਫੁੱਟੀ ਰੋਡ ਉੱਤੇ ਰਾਤ ਕਰੀਬ ਸਾਢੇ ਨੌ ਵਜੇ, 2-3 ਅਣਪਛਾਤੇ ਵਿਅਕਤੀਆਂ ਵੱਲੋਂ 88 ਫੁੱਟੀ ਰੋਡ ਤੇ ਸਥਿਤ ਇੱਕ ਸ਼ਰਾਬ-ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਦਿੱਤੀ ਗਈ।ਗੋਲੀ ਲੱਗਣ ਵਾਲੇ ਨੌਜਵਾਨ ਦਾ ਨਾਮ ਹੈਪੀ ਦੱਸਿਆ ਜਾ ਰਿਹਾ ਹੈ,ਜਿਸ ਨੂੰ ਕਿ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖ਼ਿਲ ਕਰਵਾਇਆ ਗਿਆ। 
 ਇਸ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ,ਜਾਂਚ ਕਰ ਰਹੀ ਪੁਲਿਸ ਵਾਰਦਾਤ ਵਾਲੇ ਸਥਾਨ ਗੋਲੀ ਦਾ ਖੋਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਬਾਜਵਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਦੇ ਠੇਕੇ ਦੇ ਕਰਿੰਦੇ ਹੈਪੀ ਨੂੰ ਗੋਲੀ ਮਾਰ ਦਿੱਤੀ ਗਈ,ਜਿਸ ਤੋਂ ਬਾਅਦ ਹੈਪੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਹੈ।ਉਹਨਾਂ ਅਣਪਛਾਤੇ ਨੌਜਵਾਨਾਂ ਵੱਲੋਂ ਹੈਪੀ ਨੂੰ ਗੋਲੀ ਕਿਉਂ ਮਾਰੀ ਗਈ,ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਜਾਂ ਉਹਨਾਂ ਦੀ ਹੈਪੀ ਨਾਲ ਕੋਈ ਪੁਰਾਣੀ ਰੰਜਿਸ਼ ਸੀ ਇਹ ਤਮਾਮ ਮਾਮਲੇ ਤੇ ਪੁਲਿਸ ਟੀਮ ਜਾਂਚ ਕਰ ਰਹੀ।
Continue Reading
Click to comment

Leave a Reply

Your email address will not be published. Required fields are marked *