Connect with us

Politics

ਐੱਮ ਐੱਸ ਪੀ ਅਤੇ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਨਵਾਂ ਬਿਆਨ

ਕਿਸਾਨ ਟਰੈਕਟਰ ਦੀ ਪੂਜਾ ਕਰਦਾ ਹੈ,ਇਹਨਾਂ ਨੇ ਟਰੈਕਟਰ ਨੂੰ ਅੱਗ ਲਗਾ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ

Published

on

 29 ਸਤੰਬਰ : ਦੇਸ਼ ਦਾ ਅੰਨਦਾਤਾ ਲਾਗੂ ਹੋਏ ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਿਹਾ ਹੈ ਅਤੇ ਪੀ ਐੱਮ ਮੋਦੀ ਇਹਨਾਂ ਨੂੰ ਕਿਸਾਨ ਹਿੱਤ ਕਹਿ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਤਰਾਖੰਡ ਦੇ ਨਮਾਮੀ ਗੰਗਾ ਤਹਿਤ ਉਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼ ਅਤੇ ਬਦਰੀਨਾਥ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਹਰਿਦੁਆਰ ਦੇ ਚਾਂਦੀਘਾਟ ਵਿਖੇ ਗੰਗਾ ਆਬਜ਼ਰਵੇਸ਼ਨ ਅਜਾਇਬ ਘਰ ਦਾ ਉਦਘਾਟਨ ਵੀ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੰਗਾ ਨਦੀ ਦੀ ਨਿਰਮਲਤਾ ਬਹੁਤ ਜਰੂਰੀ ਹੈ ਅਤੇ ਗੰਗਾ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਛੇ ਵੱਡੇ ਪ੍ਰੋਜੈਕਟ ਆਰੰਭ ਕੀਤੇ ਗਏ ਹਨ। 
ਇੱਥੇ ਪੀ ਐੱਮ ਮੋਦੀ ਨੇ ਕਿਸਾਨਾਂ ਬਾਰੇ ਅਤੇ ਆਰਡੀਨੈਂਸ ਬਾਰੇ ਵੀ ਗੱਲ ਕੀਤੀ ਅਤੇ ਕਿਹਾ ‘ਅਸੀਂ ਕਿਸਾਨਾਂ ਨੂੰ ਬੰਧਨਾਂ ਤੋਂ ਮੁੱਕਤ ਕੀਤਾ ਹੈ,ਜਦੋ ਕੇਂਦਰ ਸਰਕਾਰ ਕਿਸਾਨਾਂ  ਨੂੰ ਖੁਲ੍ਹੇ ਵਿਚ ਫਸਲ ਵੇਚਣ ਦੇ ਹੱਕ ਦੇ ਰਹੀ ਹੈ। ਅੱਜ ਦੇਸ਼ ਦੇਖ ਰਿਹਾ ਹੈ ਕਿ ਕਿਵੇਂ ਕੁਝ ਵਿਰੋਧੀ,ਵਿਰੋਧ ਕਰ ਰਹੇ ਹਨ ਇਹ ਲੋਕ ਚਾਉਂਦੇ ਹਨ ਕਿ ਕਿਸਾਨ ਖੁਲ੍ਹੇ ਰੂਪ ਵਿੱਚ ਫਸਲ ਨਾ ਵੇਚ ਸਕੇ ਅਤੇ ਇਹ ਵਿਚੋਲਗੀ ਕਰਕੇ ਕਿਸਾਨਾਂ ਤੋਂ ਪੈਸੇ ਬਣਾਉਣ,ਇਹ ਲੋਕ ਚਾਹੁੰਦੇ ਨੇ ਕਿਸਾਨਾਂ ਦੇ ਵਾਹਨ ਜ਼ਬਤ ਹੋਣ। 
ਕਿਸਾਨ ਟਰੈਕਟਰ ਦੀ ਪੂਜਾ ਕਰਦਾ ਹੈ,ਇਹਨਾਂ ਨੇ ਟਰੈਕਟਰ ਨੂੰ ਅੱਗ ਲਗਾ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਇਹ ਭਰਮ ਫੈਲਾ ਰਹੇ ਹਨ ਕਿ ਐੱਮ ਐੱਸ ਪੀ ਖਤਮ ਕੀਤੀ ਜਾਵੇਗੀ। ਪੀ ਐੱਮ ਮੋਦੀ ਨੇ ਕਿਹਾ ਕਿ ਐੱਮ ਐੱਸ ਪੀ ਵੀ ਜਾਰੀ ਰਹੇਗੀ ਅਤੇ ਕਿਸਾਨ ਕਿਤੇ ਵੀ ਆਪਣੀ ਉਪਜ ਫਸਲ ਵੇਚ ਸਕਦਾ ਹੈ।