Connect with us

Politics

ਬਟਾਲਾ ‘ਚ ਮੋਦੀ ਤੇ ਯੋਗੀ ਸਰਕਾਰ ਦੇ ਖਿਲਾਫ਼ ਆਮ ਆਦਮੀ ਪਾਰਟੀ ਨੇ ਕੱਢਿਆ ਗੁੱਸਾ

ਹਾਥਰਸ ਘਟਨਾ ਤੋਂ ਬਾਅਦ ਲੋਕਾਂ ‘ਚ ਗੁੱਸੇ ਦੀ ਲਹਿਰ,ਬਟਾਲਾ ‘ਚ ਆਮ ਆਦਮੀ ਪਾਰਟੀ ਨੇ ਕੱਢਿਆ ਕੈਂਡ ਮਾਰਚ

Published

on

ਹਾਥਰਸ ਘਟਨਾ ਤੋਂ ਬਾਅਦ ਲੋਕਾਂ ‘ਚ ਗੁੱਸੇ ਦੀ ਲਹਿਰ
ਬਟਾਲਾ ‘ਚ ਆਮ ਆਦਮੀ ਪਾਰਟੀ ਨੇ ਕੱਢਿਆ ਕੈਂਡ ਮਾਰਚ
ਮੋਦੀ ਤੇ ਯੋਗੀ ਸਰਕਾਰ ਦੇ ਖਿਲਾਫ਼ ਕੀਤੀ ਨਾਅਰੇਬਾਜ਼ੀ
ਪ੍ਰਸ਼ਾਸਨ ਤੇ ਚੁੱਕੇ ‘ਆਮ ਆਦਮੀ ਪਾਰਟੀ’ ਨੇ ਸਵਾਲ
ਦਰਿੰਦੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ

ਬਟਾਲਾ,04 ਅਕਤੂਬਰ :(ਗੁਰਪ੍ਰੀਤ ਚਾਵਲਾ)ਯੂ ਪੀ ਦੇ ਹਾਥਰਸ ਦੇ ਬਲਾਤਕਾਰ ਮਾਮਲੇ ਨੇ ਇੱਕ ਨਵਾਂ ਰੂਪ ਅਖ਼ਤਿਆਰ ਕਰ ਲਿਆ ਹੈ। ਸਿਆਸੀ ਪਾਰਟੀਆਂ ਵੀ ਇਸ ਮਾਮਲੇ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ।ਪੰਜਾਬ ਵਿੱਚ ਵੀ ਇਸ ਕੇਸ ਲਈ ਆਵਾਜ਼ ਉੱਠ ਰਹੀ ਹੈ, ਉੱਤਰਪ੍ਰਦੇਸ਼ ਸੂਬੇ ਦੇ ਹਾਥਰਸ ਵਿਖੇ 19 ਸਾਲਾਂ ਲੜਕੀ ਨਾਲ ਵਹਿਸ਼ੀ ਦਰਿੰਦਿਆਂ ਵੱਲੋਂ ਸਮੂਹਿਕ ਬਲਾਤਕਾਰ ਅਤੇ ਉਸਦੀ ਮੌਤ ਦੀ ਵਾਰਦਾਤ ਦੇ ਰੋਸ ਵਜੋਂ ਬਟਾਲਾ  ਸ਼ਹਿਰ ‘ਚ ਆਮ ਆਦਮੀ ਪਾਰਟੀ ਵੱਲੋਂ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਆਪ ਦੇ  ਆਗੂਆਂ ਨੇ ਕਿਹਾ ਕਿ ਅਸੀਂ ਇਸ ਘਟਨਾ ਦੀ ਕੜੇ ਸ਼ਬਦਾਂ ‘ਚ ਨਿੰਦਾ ਕਰਦੇ ਹਾਂ ਅਤੇ ਉਹਨਾਂ ਕਿਹਾ ਕਿ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਹਿਸ਼ੀ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਬਰਬਾਦੀ ਕਰਨ ਵਾਲੇ ਕਾਨੂੰਨ ਬਹੁਤ ਲਿਆਈ ਹੈ, ਪਰ ਔਰਤਾਂ ਦੀ ਰੱਖਿਆ  ਕਰਨ ਵਾਲੇ ਕਾਨੂੰਨ ਲਿਆਉਣਾ ‘ਚ ਅਸਫਲ ਹੈ।