Politics
ਜਦੋਂ ਨਵਜੋਤ ਸਿੱਧੂ ਦੇ ਗਰਜਵੇਂ ਭਾਸ਼ਣ ਨੂੰ ਰੋਕਣ ਆਏ ਸੁਖਜਿੰਦਰ ਰੰਧਾਵਾ
ਰਾਹੁਲ ਗਾਂਧੀ ਦੇ ਪੰਜਾਬ ਆਗਮਨ ਤੇ ਮੋਗੇ ਤੋਂ ਸ਼ੁਰੂ ਹੋਈ ਟਰੈਕਟਰ ਰੈਲੀ,ਕਾਂਗਰਸ ਪਾਰਟੀ ਇੱਕ ਮੰਚ ਤੇ ,ਜਿੱਥੇ ਸਿੱਧੂ ਨੇ ਆਪਣੀ ਹੀ ਪਾਰਟੀ ਤੇ ਸਾਧੇ ਨਿਸ਼ਾਨੇ
4 ਅਕਤੂਬਰ : ਅੱਜ ਪੰਜਾਬ ਵਿੱਚ ਖੇਤੀ ਆਰਡੀਨੈਂਸ ਦੇ ਖਿਲਾਫ਼ ਕਾਂਗਰਸ ਦੇ ਮੁੱਖ ਲੀਡਰ ਰਾਹੁਲ ਗਾਂਧੀ ਨੇ ਆਪਣੀ ਤਿੰਨ ਰੋਜ਼ਾ ਰੈਲੀ ਦਾ ਆਗਾਜ਼ ਕਰ ਦਿੱਤਾ ਹੈ। ਇਸ ਟਰੈਕਟਰ ਰੈਲੀ ਦੀ ਸ਼ੁਰੂਆਤ ਅੱਜ ਮੋਗਾ ਤੋਂ ਕੀਤੀ ਗਈ ਜਿੱਥੇ ਇੱਕ ਮੰਚ ਤੇ ਕਾਂਗਰਸ ਦੇ ਸਾਰੇ ਲੀਡਰ ਸ਼ਾਮਿਲ ਹੋਏ ਹਨ।
ਰਾਹੁਲ ਗਾਂਧੀ ਦੇ ਇਸ ਆਗਮਨ ਤੇ ਲੰਮੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਮੰਚ ਤੇ ਇਕੱਠੇ ਦੇਖਿਆ ਗਿਆ ਹੈ। ਖੇਤੀ ਆਰਡੀਨੈਂਸ ਤੇ ਬੋਲਦੇ ਹੋਏ ਸਿੱਧੂ ਨੇ ਆਪਣੀ ਪਾਰਟੀ ਤੇ ਰੋਸ ਜਿਤਾਇਆ ਅਤੇ ਵਿਅੰਗਮਈ ਢੰਗ ਨਾਲ ਕਰੜੇ ਸ਼ਬਦਾਂ ਦੀ ਵਰਤੋਂ ਕੀਤੀ।
ਸਿੱਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਅਹਿਸਾਨ ਫਰਾਮੋਸ਼ ਹੋ ਗਈ ਕੇਂਦਰ ਸਰਕਾਰ,’ਮੈਂ ਡੰਕੇ ਦੀ ਚੋਟ ‘ਤੇ ਕਹਿਨਾ ਦੇਸ਼ ਨੂੰ ਪੂੰਜਪਤੀ ਚਲਾ ਰਹੇ ਨੇ,ਸਾਡੀ ਜਿੱਤ ਤਾਂ ਹੋਵੇਗੀ ਜੇ ਅਸੀਂ ਅੰਬਾਨੀ ਅੰਡਾਨੀ ਨੂੰ ਪੰਜਾਬ ‘ਚ ਵੜਨ ਨਾ ਦੇਈਏ,ਯੂਰਪ ਦਾ ਫੇਲ੍ਹ ਹੋਇਆ ਸਿਸਟਮ ਸਾਡੇ ‘ਤੇ ਥੋਪ ਰਹੇ ਨੇ ਇਹ ,ਇੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਨਵਾਂ ਨਾਅਰਾ ਵੀ ਦਿੱਤਾ ਤੇ ਕਿਹਾ ‘ਖਾਧਾ ਪੀਤਾ ਲਾਹੇ ਦਾ ਬਾਕੀ ਅੰਬਾਨੀ ਅੰਡਾਨੀ ਦਾ’ ਅਤੇ ਪੰਜਾਬੀ ਮੁਹਾਵਰੇ ਦੀ ਵਰਤੋਂ ਕੀਤੀ ‘ਗੰਨੇ ਚੂਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ’ ਸਿੱਧੂ ਨੇ ਕਿਹਾ ‘ਸਾਡੇ ਅਧਿਕਾਰਾਂ ‘ਤੇ ਡਾਕਾ ਮਾਰ ਰਹੇ ਨੇ ਵਿਰੋਧ ਅਤੇ ਲੱਖਾਂ ਮਜ਼ਦੂਰ ਅਤੇ ਆੜਤੀਆਂ ਦਾ ਅਸਤਿਤਵ ਮਿਟਾ ਦੇਣਗੇ।
ਇੱਥੇ ਹੀ ਉਹਨਾਂ ਨੇ ਆਪਣੀ ਪਾਰਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਕੁਝ ਸੋਚਣਾ ਚਾਹੀਦਾ,ਕੋਈ ਵੱਡਾ ਫ਼ੈਸਲਾ ਲੈਣਾ ਚਾਹੀਦਾ,ਜਦੋਂ ਸਿੱਧੂ ਬੋਲ ਰਹੇ ਸੀ ਤਾਂ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਹਨਾਂ ਨੂੰ ਇਸ਼ਾਰਾ ਕੀਤਾ,ਤਦ ਸਿੱਧੂ ਨੇ ਕਿਹਾ ਬਹੁਤ ਸਮਾਂ ਹੋ ਗਿਆ ਚੁੱਪ ਬੈਠੇ ਨੂੰ ਅੱਜ ਨਾ ਰੋਕੋ ਬੋਲ ਲੈਣ ਦਿਓ।
ਏਥੇ ਇੰਝ ਵੀ ਲੱਗ ਰਿਹਾ ਜਿਵੇਂ ਹਰੀਸ਼ ਰਾਵਤ ਦੇ ਪੰਜਾਬ ਆਉਣ ਨਾਲ ਸਿੱਧੂ ਨੂੰ ਰਾਵਤ ਦੀ ਪੂਰੀ ਸ਼ਹਿ ਹੈ।
ਰਾਹੁਲ ਗਾਂਧੀ ਦੀ ਪੰਜਾਬ ਵਿੱਚ ਇਹ ਟਰੈਕਟਰ ਰੈਲੀ ਚਾਰ ਤੋਂ ਛੇ ਅਕਤੂਬਰ ਤੱਕ ਤਿੰਨ ਦਿਨ ਚੱਲਣ ਵਾਲੀ ਹੈ।
Continue Reading