Connect with us

Politics

ਨਵਜੋਤ ਸਿੰਘ ਸਿੱਧੂ ਦੀ ਮੰਤਰੀ ਮੰਡਲ ਵਿੱਚ ਵਾਪਸੀ ਬਾਰੇ ਚਰਚਾ

ਤਿੰਨ ਦਿਨ ਦੇ ਪੰਜਾਬ ਦੌਰੇ ‘ਤੇ ਹਰੀਸ਼ ਰਾਵਤ

Published

on

ਤਿੰਨ ਦਿਨ ਦੇ ਪੰਜਾਬ ਦੌਰੇ ‘ਤੇ ਹਰੀਸ਼ ਰਾਵਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਚੰਡੀਗੜ੍ਹ ਵਿੱਚ ਮੀਟਿੰਗ
ਕਾਂਗਰਸ ਪਾਰਟੀ ਦੀ ਅੰਦਰਲੀ ਧੜੇਬੰਦੀ ਸੁਲਝਾਉਣ ਤੇ ਇਕਜੁੱਟਤਾ ਲਈ ਚੰਡੀਗੜ੍ਹ ’ਚ ਮੀਟਿੰਗ 

10 ਨਵੰਬਰ : ਪੰਜਾਬ ਕਾਂਗਰਸ ਪਾਰਟੀ ਵਿੱਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ,ਜਿਸ ਦੌਰਾਨ ਹਰੀਸ਼ ਰਾਵਤ ਦੀ ਐਂਟਰੀ ਹੁੰਦੀ ਹੈ। ਹਰੀਸ਼ ਰਾਵਤ ਹੁਣ ਪਾਰਟੀ ਵਿੱਚ ਆਈਆਂ ਦਰਾਰਾਂ ਨੂੰ ਮਿਟਾਉਣ ਦੀ ਕੋਸ਼ਿਸ਼ ਵਿੱਚ ਹਨ। 
ਰਾਵਤ ਦੀ ਅੱਜ ਚੰਡੀਗੜ੍ਹ ਵਿਚ ਠਹਿਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੋਣ ਵਾਲੀ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦੀ ਮੰਤਰੀ ਮੰਡਲ ਵਿਚ ਵਾਪਸੀ ਬਾਰੇ ਵੀ ਗੱਲ ਬਾਰੇ ਨਿਬੇੜਾ ਹੋਣ ਬਾਅਦ ਅੰਤਿਮ ਫ਼ੈਸਲਾ ਹੋ ਸਕਦਾ ਹੈ। 
ਜ਼ਿਕਰਯੋਗ ਹੈ ਕਿ ਹਰੀਸ਼ ਰਾਵਤ ਦੇ ਪਿੱਛਲੇ ਦੌਰਿਆਂ ਦੌਰਾਨ ਕੈਪਟਨ ਤੇ ਸਿੱਧੂ ਵਿਚਕਾਰ ਸੁਲਾਹ ਸਫ਼ਾਈ ਦੇ ਮਾਹੌਲ ਬਾਅਦ ਸਿੱਧੂ ਦੀ ਮੰਤਰੀ ਮੰਡਲ ਵਿੱਚ ਸਨਮਾਨਯੋਗ ਤਰੀਕੇ ਨਾਲ ਦੀਵਾਲੀ ਦੇ ਆਸ-ਪਾਸ ਵਾਪਸੀ ਦੀ ਚਰਚਾ ਸਿਆਸੀ ਹਲਕਿਆਂ ਵਿਚ ਜ਼ੋਰਾਂ ‘ਤੇ ਚੱਲ ਰਹੀ ਹੈ। ਉਹ ਕਾਂਗਰਸ ਪਾਰਟੀ ਦੀ ਅੰਦਰਲੀ ਧੜੇਬੰਦੀ ਸੁਲਝਾਉਣ ਤੇ ਇਕਜੁੱਟਤਾ ਲਈ ਚੰਡੀਗੜ੍ਹ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰਨਾਂ ਆਗੂਆਂ ਨਾਲ ਮੀਟਿੰਗਾਂ ਵੀ ਕਰਨਗੇ।