Uncategorized
Happy Holi 2021:- ਹੋਲੀ ਰੰਗਾ ਤੇ ਪਿਆਰ ਦੀ ਅਨੋਖੀ ਦੁਨੀਆ
ਹੋਲੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ, ਜੋ ਕਿ ਰੰਗਾ ਦਾ ਤਿਉਹਾਰ ਤਾਂ ਹੈ ਹੀ ਨਾਲ ਹੀ ਇਸ ਨੂੰ ਪਿਆਰ ਦਾ ਤਿਉਹਾਰ ਵੀ ਕਿਹਾ ਜਾਦਾਂ ਹੈ। ਇਸ ਤਿਉਹਾਰ ‘ਚ ਹਰ ਕੋਈ ਆਪਣੇ ਜੋ ਵੀ ਗਿਲੇ ਸ਼ਿਕਵੇ ਹੁੰਦੇ ਹਨ ਉਨ੍ਹਾਂ ਨੂੰ ਭੁਲਾ ਕੇ ਇਸ ਦਿਨ ਪਿਆਰ ਨਾਲ ਮਿਲ ਕੇ ਸਭ ਹੋਲੀ ਖੇਲਦੇ ਹਨ। ਸਾਰੀ ਨਫ਼ਰਤ ਨੂੰ ਦੂਰ ਕਰ ਫਿਰ ਮਿਲ ਕੇ ਰਿਸ਼ਤੇ ਦੀ ਸ਼ੁਰੂਆਤ ਕਰਦੇ ਹਨ। ਇਸ ਲਈ ਹੀ ਇਸ ਨੂੰ ਪਿਆਰ ਦਾ ਤਿਉਹਾਰ ਕਿਹਾ ਜਾਦਾਂ ਹੈ। ਹੋਲੀ ਦਾ ਹਰ ਕੋਈ ਚਾਹੇ ਬੁੱਚੇ ਹੋਣ ਜਾ ਬੁੱਢੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਬੱਚੇ ਖਾਸਕਰ ਇਸ ਤਿਉਹਾਰ ਨੂੰ ਬਹੁਤ ਪਸੰਦ ਕਰਦੇ ਹਨ ਕਿਉਂਕਿ ਇਸ ਦਿਨ ਉਹ ਸਭ ਮਿਲ ਕੇ ਹੋਲੀ ਖੇਲਦੇ ਹਨ ਤੇ ਖੁਬ ਮਸਤੀ ਕਰਦੇ ਹਨ।
ਹੋਲੀ ਸਭ ਦਾ ਮਨਪਸੰਦੀਦਾ ਤਿਉਹਾਰ ਹੈ। ਹਰ ਚੀਜ਼ ਦਾ ਜ਼ਿੰਦਗੀ ‘ਚ ਕੁਝ ਨਾ ਕੁਝ ਮਹੱਤਵ ਹੁੰਦਾ ਹੀ ਹੈ। ਇਸ ਤਰ੍ਹਾਂ ਰੰਗਾ ਦਾ ਵੀ ਸਾਡੀ ਜ਼ਿੰਦਗੀ ‘ਚ ਹੋਣਾ ਬਹੁਤ ਮਹੱਤਵਪੂਰਨ ਹੈ। ਹੋਲੀ ਦਾ ਤਿਉਹਾਰ ਕੁਦਰਤ ਨੂੰ ਸੋਹਣਾ ਤੇ ਰੰਹ ਬਿਰੰਗਾ ਤੇ ਸੋਹਣਾ ਬਣਾਉਂਦਾ ਹੀ ਹੈ ਨਾਲ ਹੀ ਇਹ ਸਾਡੀ ਜ਼ਿੰਦਗੀ ਨੂੰ ਵੀ ਸੋਹਣਾ ਬਣਾਉਂਦੀ ਹੈ। ਇਕ ਗੁਲਾਲ ਸਭ ਦੀ ਜ਼ਿੰਦਗੀ ਨੂੰ ਰੰਗ ਬਿਰੰਗਾ ਬਣਾਉਂਦੀ ਹੈ। ਇਸ ਤਰ੍ਹਾਂ ਲੋਕ ਵਧੀਆਂ ਸੁਆਦ ਪੱਕਵਾਨ ਬਣਾ ਕੇ ਮਿਠਾਈਆਂ ਬਣਾ ਕੇ ਇਕ ਦੂਜੇ ਨੂੰ ਵੰਡਦੇ ਹਨ ਤੇ ਮਿਲ ਕੇ ਹੋਲੀ ਖੇਲਦੇ ਹਨ।