Connect with us

Uncategorized

ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨਾਲ ਹੋਲੀ ਮਨਾਉਂਦੇ ਹੋਏ ਸ਼ੇਅਰ ਕੀਤੀਆ ਇਹ ਤਸਵੀਰਾਂ

Published

on

priyanka chopra and nick jonas

ਹੋਲੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ ਜਿਸ ਨੂੰ ਮਨਾਉਣਾ ਹਰ ਕੋਈ ਪਸੰਦ ਕਰਦਾ ਹੈ। ਪਰ ਇਸ ਸਾਲ ਫਿਰ ਹੋਲੀ ਦਾ ਤਿਉਹਾਰ ਕੁਝ ਫਿਕਾ ਨਜਰ ਆ ਰਿਹਾ ਹੈ। ਕਿਉਂਕਿ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਕੋਰੋਨਾ ਕਰਕੇ ਜ਼ਿਆਦਾ ਜਨਤਕ ਇੱਕਠ ਤੇ ਰੋਕ ਲਗਾ ਦਿੱਤੀ ਗਈ ਹੈ। ਬਾਲੀਵੁੱਡ ਸਿਤਾਰੇ ਹੋਲੀ ਦਾ ਤਿਉਹਾਰ ਹਮੇਸ਼ਾ ਹੀ ਧੂਮਧਾਮ ਨਾਲ ਮਨਾਉਂਦੇ ਹਨ। ਪਰ ਇਸ ਸਾਲ ਬਹੁਤ ਘੱਟ ਅਭਿਨੇਤਾ ਸਨ ਜਿਨ੍ਹਾਂ ਨੇ ਹੋਲੀ ਦਾ ਤਿਉਹਾਰ ਮਨਾਈਆ ਹੈ। ਇਸ ਨਾਲ ਹੀ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿੱਕ ਜੋਨਸ ਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਹੋਲੀ ਮਨਾਈ। ਇਸ ਦੌਰਾਨ ਪ੍ਰਿਯੰਕਾ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰ ਕੇ ਹੋਲੀ ਦੀਆ ਵਧਾਈਆ ਦਿੱਤੀਆ । ਪ੍ਰਿਯੰਕਾ ਤੇ ਨਿੱਕ ਜੋਨਸ ਨੇ ਆਪਣੇ ਵਿਆਹ ਤੋਂ ਬਾਅਦ ਪਹਿਲੀ ਹੋਲੀ ਇੰਡੀਆਂ ‘ਚ ਮਨਾਈ ਸੀ।ਉਸ ਵੇਲੇ ਵੀ ਇਨ੍ਹਾਂ ਦੁਆਰਾ ਸ਼ੇਅਰ ਕੀਤੀਆ ਤਸਵੀਰਾਂ ਬਹੁਤ ਵਾਇਰਲ ਹੋਇਆ ਸੀ। ਤੇ ਹੁਣ ਜੋ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ ਉਨ੍ਹਾਂ ਨੂੰ ਵੀ ਸਾਰੇ ਬਹੁਤ ਪਸੰਦ ਕਰ ਰਹੇ ਹਨ।  

ਪ੍ਰਿਯੰਕਾ ਨੇ ਆਪਣੀਆ ਤਸਵੀਰਾਂ ਸ਼ੇਅਰ ਕਰਦਿਆ ਇਹ ਕੈਪਸ਼ਨ ਦਿੱਤੀ ਕਿ –  ਹੋਲੀ ਮੇਰਾ ਪਸੰਦੀਦਾ ਤਿਉਹਾਰ ਹੈ। ਮੈਂ ਇਹ ਉਮੀਦ ਕਰਦੀ ਹਾਂ ਕਿ ਅਸੀ ਇਸ ਤਿਉਹਾਰ ਨੂੰ ਆਪਣੇ ਪਿਆਰਿਆਂ ਨਾਲ ਮਨਾ ਸਕੀਏ, ਪਰ ਆਪਣੇ ਹੀ ਘਰਾਂ ‘ਚ ਸਾਰੀਆ ਸਾਵਧਾਨੀਆ ਨੂੰ ਮੱਦੇਨਜ਼ਰ ਰੱਖਦੇ ਹੋਏ…. ਮੇਰੇ ਵੱਲੋਂ ਆਪ ਸਭ ਨੂੰ ਹੋਲੀ ਦੀਆਂ ਲੱਖ- ਲੱਖ ਵਧਾਈਆਂ। ਨਾਲ ਹੀ ਪ੍ਰਿਯੰਕਾ ਦੇ ਪਤੀ ਨਿੱਕ ਜੋਨਸ ਨੇ ਵੀ ਸਾਰੇ ਆਪਣੇ ਸਾਰੇ ਫੈਨਜ਼ ਨੂੰ ਹੋਲੀ ਦੀਆਂ ਮੁਬਾਰਕਾਂ ਸੋਸ਼ਲ ਮੀਡੀਆ ਤੇ ਵਧਾਈਆਂ ਦਿੱਤੀਆ। ਤੇ ਕਿਹਾ “ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਹੈਪੀ ਹੋਲੀ।ਪ੍ਰਿਯੰਕਾ ਚੋਪੜਾ ਕੋਵਿਡ 19 ਦੇ ਕਾਰਨ ਇਸ ਸਾਲ ਹੋਲੀ ਦੇ ਤਿਉਹਾਰ ‘ਤੇ ਇੰਡੀਆ ਨਹੀਂ ਆ ਸਕੀ ਹੈ। ਪਰ ਬਾਹਰ ਵੀ ਹੋਲੀ ਦੇ ਤਿਉਹਾਰ ਨੂੰ ਪ੍ਰਿਯੰਕਾ ਨੇ ਆਪਣੇ ਪਰਿਵਾਰ ਨਾਲ ਮਨਾਇਆ।”