Uncategorized
ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਇਕ ਹੋਰ ਵਾਇਰਸ ਨੇ ਦਿੱਤੀ ਦਸਤਕ
ਕੋਰੋਨਾ ਮਹਾਂਮਾਰੀ ਦਾ ਦੌਰ ਹਾਲੇ ਖਤਮ ਨਹੀਂ ਹੋਇਆ ਸੀ ਨਾਲ ਹੀ ਦੁਨੀਆ ‘ਚ ਇਕ ਹੋਰ ਵਾਇਰਸ ਨੇ ਦਸਤਕ ਦਿੱਤੀ ਹੈ। ਦੁਨੀਆ ‘ਚ ਲੱਖਾ ਲੋਕ ਹਨ ਜੋ ਕਿ ਇਸ ਮਹਾਮਾਰੀ ਦੀ ਲਪੇਟ ‘ਚ ਆਏ ਹਨ। ਕੋਰੋਨਾ ਮਹਾਂਮਾਰੀ ਨੇ ਕਈ ਲੋਕਾਂ ਦੀ ਜਾਨ ਵੀ ਲਈ ਹੈ। ਕੋਰੋਨਾ ਨੇ ਜਿੱਥੇ ਲੋਕਾਂ ਦੇ ਜਨ- ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਦੇਸ਼ ਦੀ ਆਰਥਿਕਤਾ ‘ਤੇ ਵੀ ਡੂੰਘਾ ਪ੍ਰਭਾਵ ਪਾਇਆ ਹੈ। ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਹਾਲੇ ਰਾਹਤ ਨਹੀਂ ਮਿਲੀ ਸੀ ਕਿ ਹੁਣ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਇਸ ਨਾਲ ਵੀ ਕਈ ਲੋਕਾਂ ਦੀ ਮੌਤ ਹੋ ਗਈ ਹੈ। ਕਈ ਦੇਸ਼ਾਂ ਦਾ ਕਹਿਣਾ ਹੈ ਕਿ ਕੋਰੋਨਾ ਚੀਨ ਦੇ ਵੁਹਾਨ ਲੈਬ ਤੋਂ ਫੈਲਿਆ ਹੈ ਅਤੇ ਇਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚੀਨ ਵੱਲੋਂ ਇਕ ਹੋਰ ਫਲੂ ਫੈਲਾਏ ਜਾਣ ਦੀ ਖਬਰ ਸਾਹਮਣੇ ਆਈ ਹੈ।
ਕੋਰੋਨਾ ਵਾਇਰਸ ਸੰਕਟ ਦਰਮਿਆਨ ਮਨੁੱਖ ਦੇ ਬਰਡ ਫਲੂ ਦੇ H10N3 ਸਟ੍ਰੇਨ ਨਾਲ ਇਨਫੈਕਟਿਡ ਹੋਣ ਦਾ ਪਹਿਲਾਂ ਮਾਮਲਾ ਚੀਨ ਦੇ ਪੂਰਬੀ ਸੂਬੇ ਜਿਯਾਂਗਸੂ ਤੋਂ ਸਾਹਮਣੇ ਆਇਆ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਰਕਾਰੀ ਟੀ.ਵੀ. ਨੇ ਦੱਸਿਆ ਕਿ ਝੇਨਜਿਆਂਗ ਸ਼ਹਿਰ ਦਾ 41 ਸਾਲਾਂ ਵਿਅਕਤੀ ਇਸ ਦੀ ਲਪੇਟ ‘ਚ ਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਵਾਇਰਸ ਮੁਰਗੀਆਂ ਤੋਂ ਮਨੁੱਖਾਂ ‘ਚ ਫੈਲਦਾ ਹੈ ਅਤੇ ਇਸ ਨਾਲ ਵਧੇਰੇ ਮਹਾਮਾਰੀ ਫੈਲਣ ਦਾ ਖਤਰਾ ਨਹੀਂ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਇਕ ਬਿਆਨ ‘ਚ ਦੱਸਿਆ ਕਿ ਮਰੀਜ਼ 28 ਮਈ ਨੂੰ ਐੱਚ.10ਐੱਨ3 ਵਾਇਰਸ ਨਾਲ ਇਨਫੈਕਟਿਡ ਪਾਇਆ ਗਿਆ ਅਤੇ ਕਮਿਸ਼ਨ ਨੇ ਇਹ ਨਹੀਂ ਦੱਸਿਆ ਕਿ ਵਿਅਕਤੀ ਇਨਫੈਕਟਿਡ ਕਿਵੇਂ ਹੋਇਆ। ਇਸ ਤੋਂ ਪਹਿਲਾਂ ਦੁਨੀਆ ‘ਚ ਕਿਤੇ ਵੀ ਮਨੁੱਖਾਂ ‘ਚ ਇਸ ਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਇਸ ਦਾ ਵੱਡੇ ਪੱਧਰ ‘ਤੇ ਫੈਲਣ ਦਾ ਖਤਰਾ ਬਹੁਤ ਘੱਟ ਹੈ। ਚੀਨ ‘ਚ ਬਰਡ ਫਲੂ ਦੇ ਵੱਖ-ਵੱਖ ਵੈਰੀਐਂਟ ਹਨ ਜਿਨ੍ਹਾਂ ਦੇ ਮਨੁੱਖਾਂ ਨੂੰ ਇਨਫੈਕਟਿਡ ਕਰਨ ਦੇ ਮਾਮਲੇ ਵੀ ਕਦੇ-ਕਦੇ ਸਾਹਮਣੇ ਆਉਂਦੇ ਹਨ।