Uncategorized
ਸੋਸ਼ਲ ਮੀਡੀਆ ‘ਤੇ ਇਹ ਫੋਟੋ ਸ਼ੇਅਰ ਕਰਨ ਤੋਂ ਬਾਅਦ ਹਰਭਜਨ ਨੇ ਲੋਕਾਂ ਤੋਂ ਮੰਗੀ ਮੁਆਫੀ
ਭਾਰਤੀ ਟੀਮ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਹਰਭਜਨ ਸਿੰਘ ਨੇ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ‘ਤੇ ਇਕ ਸਟੋਰੀ ਸ਼ੇਅਰ ਕਰਦੇ ਹੋਏ ਭਿੰਡਰਾਵਾਲੇ ਦੀ ਫੋਟੋ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਲਿਖਿਆ ਸੀ ਪ੍ਰਣਾਮ ਸ਼ਹੀਦਾਂ ਨੂੰ ਪਰ ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਦੇ ਇਹ ਸ਼ੇਅਰ ਕਰਨ ‘ਤੇ ਉਸਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਉਸ ਨੂੰ ਟ੍ਰੋਲਿੰਗ ਦਾ ਸ਼ਿਕਾਰ ਵੀ ਹੋਣਾ ਪਿਆ। ਹਰਭਜਨ ਸਿੰਘ ਨੇ ਇੰਸਟਾ ‘ਤੇ ਸਟੋਰੀ ਸ਼ੇਅਰ ਕੀਤੀ ਸੀ। ਇਸ ਸਟੋਰੀ ‘ਚ ਫੋਟੋ ‘ਤੇ ਲਿਖਿਆ ਸੀ ਕਿ ਸਨਮਾਨ ਦੇ ਨਾਲ ਜੀਣਾ ਅਤੇ ਧਰਮ ਦੇ ਲਈ ਮਰਨਾ। 1 ਜੂਨ ਤੋਂ 6 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਦੀ ਸ਼ਹਾਦਤ ਨੂੰ ਪ੍ਰਣਾਮ। ਹਰਭਜਨ ਸਿੰਘ ਦੀ ਇਸ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟ੍ਰੋਲਿੰਗ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵਿਰੋਧ ਦੇ ਚੱਲਦੇ ਹਰਭਜਨ ਸਿੰਘ ਨੇ ਇਸ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਮੇਰੀ ਗਲਤੀ ਸੀ ਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਮੈਂ ਜੋ ਪੋਸਟ ਸ਼ੇਅਰ ਕੀਤੀ ਸੀ ਅਤੇ ਉਸ ਵਿਚ ਜਿਨ੍ਹਾਂ ਦੀ ਫੋਟੋ ਸੀ ਮੈਂ ਉਨ੍ਹਾਂ ਦਾ ਸਮਰਥਨ ਨਹੀਂ ਕਰਦਾ। ਮੈਂ ਸਿੱਖ ਹਾਂ ਜੋ ਦੇਸ਼ ਦੇ ਲਈ ਲੜਾਂਗਾ ਨਾ ਕਿ ਦੇਸ਼ ਦੇ ਵਿਰੁੱਧ। ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਨਾਂ ਕਿਸੇ ਸ਼ਰਤ ਦੇ ਮੁਆਫੀ ਮੰਗਦਾ ਹਾਂ। ਆਪਣੇ ਦੇਸ਼ ਦੇ ਲੋਕਾਂ ਵਿਰੁੱਧ ਮੈਂ ਨਾ ਕਿਸੇ ਗਰੁੱਪ ਦਾ ਸਮਰਥਨ ਕਰਦਾ ਹਾਂ ਅਤੇ ਨਾ ਹੀ ਕਦੇ ਕਰਾਂਗਾ। ਮੈਂ ਇਸ ਦੇਸ਼ ਦੇ ਲਈ 20 ਸਾਲ ਖੂਨ ਪਸੀਨਾ ਵਹਾਇਆ ਹੈ ਅਤੇ ਮੈਂ ਕਦੇ ਕਿਸੇ ਅਜਿਹੀ ਗੱਲ ਦਾ ਸਮਰਥਨ ਨਹੀਂ ਕਰਦਾ ਜੋ ਭਾਰਤ ਦੇ ਵਿਰੁੱਧ ਹੋਵੇਗੀ। ਜੈ ਹਿੰਦ।