Business
800 ਰੁਪਏ ਦਾ ਗੈਸ ਸਿਲੰਡਰ ਹੁਣ ਸਿਰਫ਼ ਮਿਲ ਸਕਦਾ 10 ਰੁਪਏ ‘ਚ, ਜਾਣੋ ਕਿਵੇਂ
ਜੇ ਮਹਿੰਗੇ ਗੈਸ ਸਿਲੰਡਰ ਨੂੰ ਖਰੀਦਣ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਪੇਮੈਂਟ ਐਪ Paytm ਗਾਹਕਾਂ ਲਈ ਇਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਜੇ ਗਾਹਕ 30 ਜੂਨ 2021 ਤੋਂ ਪਹਿਲਾਂ ਆਪਣਾ ਐੱਲਪੀਜੀ ਸਿਲੰਡਰ ਪੇਟੀਐੱਮ ਐਪ ਰਾਹੀਂ ਬੁੱਕ ਕਰਵਾਉਂਦੇ ਹੋ ਤਾਂ ਤੁਸੀਂ 800 ਰੁਪਏ ਤਕ ਦਾ ਕੈਸ਼ਬੈਕ ਪਾ ਸਕਦੇ ਹੋ। ਪੇਟੀਐੱਮ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਗੈਸ , ਐੱਚਪੀ ਗੈਸ ਤੇ Indane ਗਾਹਕ ਇਸ ਸਹੂਲਤ ਦਾ ਫਾਇਦਾ ਲੈ ਸਕਦੇ ਹਨ। ਦਿੱਲੀ ’ਚ ਜੂਨ 2021 ’ਚ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਫਿਲਹਾਲ 809 ਰੁਪਏ ਹੈ ਤੇ ਪੇਟੀਐੱਮ ਤੋਂ ਘਰੇਲੂ ਐੱਲਪੀਡੀ ਸਿਲੰਡਰ ਬੁੱਕ ਕਰਵਾਉਣ ’ਤੇ 800 ਰੁਪਏ ਤਕ ਦਾ ਕੈਸ਼ਬੈਕ ਮਿਲ ਸਕਦਾ ਹੈ। Paytm LPG Cylinder Booking Cashback Offer ਦਾ ਲਾਭ ਪਾਉਣ ਲਈ ਪ੍ਰੋਮੋ ਸੈਕਸ਼ਨ ’ਚ ਪ੍ਰੋਮੋ ਕੋਡ FIRSTLPG ਦਰਜ ਕਰਨਾ ਹੁੰਦਾ ਹੈ।
Paytm ਦੇ ਇਸ ਆਫਰ ਦਾ ਫਾਇਦਾ ਗਾਹਕਾਂ ਨੂੰ ਸਿਰਫ਼ ਇਕ ਵਾਰ ਹੀ ਮਿਲੇਗਾ। ਅਜਿਹੇ ’ਚ ਗਾਹਕਾਂ ਦੇ ਕੋਲ ਸਸਤਾ ਗੈਸ ਸਿਲੰਡਰ ਪਾਉਣ ਲਈ ਕੁਝ ਹੀ ਦਿਨ ਬਚੇ ਹਨ। ਇਸ ਆਫਰ ਦਾ ਫਾਇਦਾ ਚੁੱਕਣ ਲਈ ਸਭ ਤੋਂ ਪਹਿਲਾਂ Recharge & Pay Bills ਦੇ ਆਪਸ਼ਨ ’ਤੇ ਜਾਣਾ ਪਵੇਗਾ, ਇੱਥੇ Book a cylinder ’ਤੇ ਟੈਪ ਕਰੋ ਤੇ ਗੈਸ ਸਿਲੰਡਰ ਦਾ ਬਿਊਰੋ ਭਰੋ। ਗੈਸ ਸਿਲੰਡਰ ਦਾ ਆਨਲਾਈਨ ਪੇਮੈਂਟ ਕਰਨ ਤੋਂ ਪਹਿਲਾਂ FIRSTLPG ਪ੍ਰੋਮੋ ਕੋਡ ਹੋਵੇਗਾ। ਐੱਲਪੀਜੀ ਡਿਲੀਵਰੀ ਲਈ ਪੇਟੀਐੱਮ ਨੇ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੂਸਤਾਨ ਪੈਟਰੋਲੀਅਮ ਦੇ ਨਾਲ ਕਰਾਰ ਕੀਤਾ ਹੈ।