News
ਸੀ.ਏ.ਏ ਤੇ ਐੱਨ.ਆਰ.ਸੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ
ਸੀ.ਏ.ਏ ਤੇ ਐੱਨ.ਆਰ.ਸੀ ਕੇਂਦਰ ਦੇ ਇਹ ਫ਼ੈਸਲੇ ਭਾਰਤ ਦੇ ਨਾਗਰਿਕਾਂ ਨੂੰ ਰਾਸ ਨਹੀਂ ਆ ਰਹੇ। ਜਿਸਤੋਂ ਕਿਸਾਨ ਵੀ ਨਿਰਾਸ਼ ਨਜ਼ਰ ਆ ਰਹੇ ਹਨ।

ਸੰਗਰੂਰ ‘ਚ ਕਿਸਾਨਾਂ ਨੇ ਇਸਦੇ ਵਿਰੁੱਧ ਰੋਸ ਮਾਰਚ ਕੱਢਿਆ। ਜਿਸ ਵਿੱਚ ਮੁਸਲਿਮ ਭਾਈਚਾਰਾ ਅਤੇ ਵਿਦਿਆਰਥੀ ਵਰਗ ਵੀ ਸ਼ਾਮਿਲ ਹੋਇਆ।

ਇਸਤੋਂ ਬਾਅਦ ਇਕ ਘੰਟੇ ਤੱਕ ਸੰਗਰੂਰ ਡੀ.ਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਏ ਕਿ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਫ਼ੈਸਲਿਆਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਵਿਰੋਧ ਜਾਰੀ ਰਹੇਗਾ।
Continue Reading
