News
ਸੋਨਾ 65 ਹਜ਼ਾਰ ਰੁਪਏ ਸਸਤਾ, PM ਮੋਦੀ ਨੂੰ ਵਪਾਰੀਆਂ ਨੇ ਲਿਖਿਆ ਧੰਨਵਾਦੀ ਪੱਤਰ
ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਤੋਂ ਬਾਅਦ ਵਪਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ ਹੈ। ਸੋਨੇ ਦੀ ਕੀਮਤ ਵਿੱਚ ਕਰੀਬ 65 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਉਣ ਦੇ ਦਾਅਵੇ ਤੋਂ ਬਾਅਦ ਵਪਾਰੀਆਂ ਨੇ PM ਮੋਦੀ ਨੂੰ ਧੰਨਵਾਦੀ ਪੱਤਰ ਲਿਖਿਆ ਹੈ।
ਦਰਅਸਲ, ਮਈ ਮਹੀਨੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਸੀ। ਹੁਣ ਵਪਾਰੀਆਂ ਦਾ ਕਹਿਣਾ ਹੈ ਕਿ ਉਸ ਸਮੇਂ ਕੀਤੀ ਗਈ ਅਪੀਲ ਕਾਰਨ ਉਹ ਮਹਿੰਗੇ ਭਾਅ ‘ਤੇ ਸੋਨਾ ਖਰੀਦਣ ਤੋਂ ਬਚ ਗਏ।
ਵਪਾਰੀਆਂ ਮੁਤਾਬਕ, ਸੋਨੇ ਦੀ ਕੀਮਤ 1 ਲੱਖ 90 ਹਜ਼ਾਰ ਰੁਪਏ ਤੋਂ ਘਟ ਕੇ ਕਰੀਬ 1 ਲੱਖ 25 ਹਜ਼ਾਰ ਰੁਪਏ ਰਹਿ ਗਈ ਹੈ। ਇਸ ਤਰ੍ਹਾਂ 10 ਗ੍ਰਾਮ ਸੋਨੇ ‘ਤੇ ਲਗਭਗ 65 ਹਜ਼ਾਰ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਯਾਨੀ CTI ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਧੰਨਵਾਦ ਕੀਤਾ ਗਿਆ ਹੈ। CTI ਅਤੇ ਵਪਾਰੀਆਂ ਦਾ ਦਾਅਵਾ ਹੈ ਕਿ PM ਮੋਦੀ ਦੀ ਸਲਾਹ ਕਾਰਨ ਜਵੈਲਰਜ਼ ਵੱਡੇ ਆਰਥਿਕ ਨੁਕਸਾਨ ਤੋਂ ਬਚ ਗਏ।
ਹਾਲਾਂਕਿ, ਸੋਨੇ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਕੌਮਾਂਤਰੀ ਬਾਜ਼ਾਰ, ਡਾਲਰ ਦੀ ਕੀਮਤ ਅਤੇ ਹੋਰ ਆਰਥਿਕ ਕਾਰਕਾਂ ‘ਤੇ ਵੀ ਨਿਰਭਰ ਕਰਦਾ ਹੈ।
