Uncategorized
ਪ੍ਰੇਮੀ ਸਮੇਤ ਨਵ-ਵਿਆਹੀ ਲੜਕੀ ਕੀਤੀ ਆਤਮ ਹੱਤਿਆ

ਮੰਡੀ ਕਿੱਲ੍ਹਿਆਂਵਾਲੀ ਵਿਖੇ ਇਕ ਪ੍ਰੇਮੀ ਸਮੇਤ ਨਵ ਵਿਆਹੀ ਲੜਕੀ ਨੇ ਆਤਮ ਹੱਤਿਆ ਕਰ ਲਈ ਹੈ। ਅੱਜ ਵਾਟਰ ਵਰਕਸ ਦੀ ਡਿੱਗੀ ‘ਚੋਂ 9 ਦਿਨ ਪਹਿਲਾਂ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ। ਮ੍ਰਿਤਕਾਂ ਲੜਕੀ ਦੀ ਪਛਾਣ 19 ਸਾਲ ਅਨੂੰ ਤੇ 23 ਸਾਲ ਸੰਜੈ ਵਾਸੀ ਮੰਡੀ ਕਿੱਲ੍ਹਿਆਂ ਵਾਲੀ ਵਜੋਂ ਹੋਈ ਹੈ। ਦੋਵੇਂ ਇਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ ਪਰ ਉਨ੍ਹਾਂ ਦੇ ਪਿਆਰ ਨੂੰ ਕੋਈ ਵੀ ਸਮਝ ਨਾ ਸਕੀਆ। ਉਹ ਕਹਿੰਦੇ ਹਨ ਕਿ ਪਿਆਰ ਕਰਨ ਵਾਲੇ ਇਕ ਦੂਜੇ ਬਿਨ੍ਹਾਂ ਰਹਿ ਨਹੀਂ ਸਕਦੇ। ਮਿਲੀ ਜਾਣਕਾਰੀ ਅਨੁਸਾਰ ਅਨੂੰ ਦਾ ਵਿਆਹ ਕੁਝ ਦਿਨ ਪਹਿਲਾ ਹੀ ਹੋਇਆ ਸੀ। ਪ੍ਰੇਮ ਸਬੰਧਾਂ ਦੇ ਚੱਲਦਿਆ ਦੋਨਾਂ ਨੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਨੇ ਦੋਨਾਂ ਲਾਸ਼ਾ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜ਼ਿਆਦਾ ਕੁਝ ਨਹੀਂ ਲਗ ਪਾਈਆ ਪਰ ਪੁਲਿਸ ਜਾਂਚ ‘ਚ ਲੱਗੀ ਹੋਈ ਹੈ।