Connect with us

Uncategorized

ਗੈਂਗਸਟਰ ਨਰੂਆਣਾ ਦੀ ਹੱਤਿਆ ਕਰਨ ਵਾਲਾ ਗੰਨਮੈਨ ਮਨਪ੍ਰੀਤ ਮੰਨਾ ਜ਼ਖ਼ਮੀ ਹਾਲਤ ‘ਚ ਕੀਤਾ ਗਿਆ ਗ੍ਰਿਫ਼ਤਾਰ

Published

on

KULBIR

ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਦੀ ਅੱਜ ਸਵੇਰੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੁਝ ਦਿਨ ਪਹਿਲਾਂ ਹੀ ਕੁਲਬੀਰ ਨਰੂਆਣਾ ‘ਤੇ ਬਠਿੰਡਾ ਤੋਂ ਆਪਣੇ ਪਿੰਡ ਪਰਤਦਿਆਂ ਹਮਲਾ ਹੋਇਆ ਸੀ ਜਿਸ ਵਿਚ ਉਹ ਵਾਲ-ਵਾਲ ਬਚ ਗਿਆ ਸੀ। ਨਰੂਆਣਾ ਨੇ ਆਪਣੇ ਬਚਾ ਲਈ ਬੁਲਟ ਪਰੂਫ ਗੱਡੀ ਤਿਆਰ ਕਰਵਾਈ ਹੋਈ ਸੀ। ਕੁਝ ਦਿਨ ਪਹਿਲਾਂ ਗੈਂਗਸਟਰ ਨਰੂਆਣਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਕੁਝ ਨੌਜਵਾਨਾਂ ਨੇ ਫੈਸਬੁੱਕ ‘ਤੇ ਪੋਸਟ ਪਾ ਕੇ ਲਈ ਸੀ ਅਤੇ ਉਸ ਨੂੰ ਧਮਕੀ ਵੀ ਦਿੱਤੀ ਸੀ। ਗੈਂਗਸਟਰ ਕੁਲਬੀਰ ਨਰੂਆਣਾ ਦੇ ਨਾਲ ਉਸ ਦਾ ਇਕ ਸਾਥੀ ਚਮਕੌਰ ਸਿੰਘ ਵੀ ਮਾਰਿਆ ਗਿਆ ਹੈ। ਕੁਲਬੀਰ ਨਰੂਆਣਾ ਦੀ ਹੱਤਿਆ ਉਸ ਦੇ ਨਿੱਜੀ ਗੰਨਮੈਨ ਮਨਪ੍ਰੀਤ ਮੰਨਾ ਵੱਲੋਂ ਕੀਤੀ ਗਈ ਹੈ। ਜਦੋਂ ਕਥਿਤ ਦੋਸ਼ੀ ਕੁਲਵੀਰ ਨਰੂਆਣਾ ਦੇ ਗੋਲ਼ੀਆਂ ਮਾਰ ਕੇ ਭੱਜ ਰਿਹਾ ਸੀ ਤਾਂ ਗੱਡੀ ਅੱਗੇ ਚਮਕੌਰ ਸਿੰਘ ਨੇ ਆ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਚਮਕੌਰ ਸਿੰਘ ਉੱਪਰ ਵੀ ਗੱਡੀ ਚੜ੍ਹਾਅ ਦਿੱਤੀ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਗੈਂਗਸਟਰ ਨਰੂਆਣਾ ਪਿਛਲੇ ਕੁਝ ਸਮੇਂ ਤੋਂ ਬਹੁਤਾ ਸਰਗਰਮ ਨਹੀਂ ਸੀ ਤੇ ਉਹ ਆਪਣੀ ਦਿੱਖ ਨੂੰ ਸਮਾਜ ਸੇਵੀ ਵਜੋਂ ਬਣਾਉਣ ਲਈ ਯਤਨ ਕਰ ਰਿਹਾ ਸੀ। ਉਸ ਵੱਲੋਂ ਹਰ ਸਾਲ ਆਪਣੇ ਪਿੰਡ ਵਿਚ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਸਨ। ਗੈਂਗਸਟਰ ਕੁਲਬੀਰ ਨਰੂਆਣਾ ਤੇ ਉਸਦੇ ਸਾਥੀ ਦੀ ਹੱਤਿਆ ਕਰਨ ਵਾਲੇ ਉਸ ਦੇ ਨਿੱਜੀ ਗੰਨਮੈਨ ਮਨਪ੍ਰੀਤ ਸਿੰਘ ਮੰਨਾ ਨੂੰ ਵੀ ਪੁਲਿਸ ਨੇ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਕੁਲਬੀਰ ਨਰੂਆਣਾ ਦੇ ਗੋਲ਼ੀਆਂ ਮਾਰਨ ਤੋਂ ਬਾਅਦ ਉਸ ਦੇ ਸਾਥੀ ਚਮਕੌਰ ਸਿੰਘ ਨੂੰ ਗੱਡੀ ਨਾ ਰਾਊਦ ਦਾ ਹੋਇਆ ਫ਼ਰਾਰ ਹੋ ਗਿਆ ਸੀ। ਪਤਾ ਲੱਗਾ ਹੈ ਕਿ ਮਨਪ੍ਰੀਤ ਮੰਨਾ ਵੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ ਜਿਸ ਨੂੰ ਘੁੱਦਾ ਤੋਂ ਪੁਲਿਸ ਨੇ ਗ੍ਰਿਫਤਾਰ ਕਰਕੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ।