Connect with us

Uncategorized

ਦਿਲ ਕੰਬਾਊ ਘਟਨਾ:- ਅੰਮ੍ਰਿਤਸਰ ‘ਚ ਬਿਜਲੀ ਜਾਣ ਤੇ ਇਕ ਵਿਅਕਤੀ ਦਾ ਕੀਤਾ ਗਿਆ ਕਤਲ

Published

on

amaritsar murder

ਅੰਮ੍ਰਿਤਸਰ ਦੇ ਚਾਟੀਵਿੰਡ ਪਿੰਡ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਸ ਵਾਰਦਾਤ ’ਚ ਸੈਰ ’ਤੇ ਗਏ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਹੋਏ ਕਤਲ ਕਰ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਦਾ ਸਿਰ ਉਸ ਦੇ ਧੜ ਨਾਲੋ ਵੱਖ ਹੋ ਗਿਆ। ਇਸ ਤੋਂ ਬਾਅਦ ਵਿਅਕਤੀ ਦੀ ਲਾਸ਼ ਉਸ ਦੇ ਘਰ ਦੇ ਬਾਹਰ ਸੁੱਟ ਦਿੱਤੀ ਗਈ। ਇਸ ਕਤਲ ਦਾ ਪਤਾ ਲੱਗਣ ’ਤੇ ਪੂਰੇ ਪਿੰਡ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਨੇ ਪਿਤਾ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਜਦੋਂ ਉਹ ਘਰ ਆ ਰਹੇ ਸਨ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਦਾ ਮੂੰਹ ਕਪੜੇ ਨਾਲ ਬੰਦ ਕਰ ਦਿੱਤਾ। ਫਿਰ ਉਨ੍ਹਾਂ ਨੇ ਤੇਜਧਾਰ ਹਥਿਆਰ ਨਾਲ ਉਸ ਦੇ ਪਿਤਾ ’ਤੇ ਵਾਰ ਕਰਦੇ ਹੋਏ ਉਨ੍ਹਾਂ ਦਾ ਸਿਰ ਧੜ ਨਾਲੋ ਵੱਖ ਕਰ ਦਿੱਤਾ। ਪੁੱਤਰ ਨੇ ਦੱਸਿਆ ਕਿ ਜਦੋਂ ਕਤਲ ਹੋਇਆ ਉਸ ਸਮੇਂ ਬਿਜਲੀ ਗਈ ਹੋਈ ਸੀ। ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਦੁਸ਼ਮਣੀ ਬਹੁਤ ਸਾਰੇ ਲੋਕਾਂ ਨਾਲ ਸੀ ਪਰ ਅਜਿਹਾ ਕਿਸ ਨੇ ਕੀਤਾ, ਇਸ ਦਾ ਕੁਝ ਪਤਾ ਨਹੀਂ।

ਇਸ ਘਟਨਾ ਦੇ ਸਬੰਧ ’ਚ ਮ੍ਰਿਤਕ ਦੀ ਦੂਜੀ ਪਤਨੀ ਨੇ ਕਿਹਾ ਕਿ ਉਹ ਬੀਤੀ ਰਾਤ 9 ਵਜੇ ਦੇ ਕਰੀਬ ਘਰ ਤੋਂ ਬਾਹਰ ਗਏ ਸਨ। ਰਾਤ 11 ਵਜੇ ਦੇ ਕਰੀਬ ਉਨ੍ਹਾਂ ਨੂੰ ਵਿਅਕਤੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਦੋਂ ਉਹ ਬਾਹਰ ਗਏ ਤਾਂ ਵੇਖਿਆ ਕਿ ਉਸ ਦਾ ਕਤਲ ਕੀਤਾ ਹੋਇਆ ਸੀ ਅਤੇ ਉਸ ਦਾ ਸਿਰ ਦੂਰ ਪਿਆ ਹੋਇਆ ਸੀ। ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਚਾਟੀਵਿੰਡ ਪਿੰਡ ਦੇ ਐੱਸ.ਐੱਚ.ਓ ਥਾਣਾ ਚਾਟੀਵਿੰਡ ਨੇ ਦੱਸਿਆ ਕਿ ਬੀਤੀ ਰਾਤ 11 ਵਜੇ ਦੇ ਕਰੀਬ ਸੈਰ ਕਰਨ ਗਏ ਹਰਜਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਸੀਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਪਿੰਡ ’ਚ ਕੈਮਰੇ ਨਹੀਂ ਲਗੇ, ਜਿਸ ਕਰਕੇ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ।

Continue Reading
Click to comment

Leave a Reply

Your email address will not be published. Required fields are marked *