Connect with us

India

ਭਾਖੜਾ ਡੈਮ ਵਿੱਚ ਪਾਣੀ ਦੇ ਪੱਧਰ ‘ਚ ਲਗਾਤਾਰ ਵਾਧਾ

Published

on

bhakhra dam

ਮਾਨਸੂਨ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਇਹ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਅੱਜ ਸਵੇਰੇ ਦਰਜ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1586.63 ਫੁੱਟ ਤੱਕ ਪੁੱਜ ਗਿਆ। ਭਾਖੜਾ ਡੈਮ ਨਾਲ ਲੱਗਦੀ ਗੋਬਿੰਦ ਸਾਗਰ ਝੀਲ ਵਿੱਚ ਵੀ ਪਾਣੀ ਦਾ ਪੱਧਰ 100 ਫੁੱਟ ਹੇਠਾਂ ਦਰਜ ਕੀਤਾ ਗਿਆ।
ਇਸਤੋਂ ਇਲਾਵਾ ਨੰਗਲ ਦੀਆਂ ਦੋ ਨਹਿਰਾਂ ਨੰਗਲ ਹਾਈਡਲ ਚੈਨਲ ਵਿੱਚ 12350 ਕਿਊਸਿਕ, ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ 7010 ਕਿਊਸਿਕ ਅਤੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ 640 ਕਿਊਸਿਕ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਹੈ। ਭਾਖੜਾ ਡੈਮ ਵਿੱਚੋਂ 23723 ਕਿਊਸਿਕ ਪਾਣੀ ਛੱਡ ਕੇ 191.95 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹਰ ਰੋਜ਼ ਕੀਤਾ ਜਾ ਰਿਹਾ ਹੈ। ਪਹਾੜੀ ਖੇਤਰ ਵਿੱਚ ਹੋ ਪੈ ਰਹੇ ਲਗਾਤਾਰ ਮੀਂਹ ਕਾਰਨ ਪਿਛੋਂ ਹੋਰ ਵੀ ਪਾਣੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸਦੇ ਮੱਦੇਨਜ਼ਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ, ਜੇਕਰ ਨਹੀਂ ਤਾਂ ਇਹ ਪਾਣੀ ਨੂੰ ਇੱਕ ਸਾਲ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਭਾਖੜਾ ਡੈਮ ਵਿੱਚ ਦੋ ਪਾਵਰ ਹਾਊਸ ਹਨ, ਖੱਬੇ ਅਤੇ ਸੱਜੇ। ਦੋਵਾਂ ਵਿੱਚ 5-5 ਮਸ਼ੀਨਾਂ ਲੱਗੀਆਂ ਹਨ, ਜੋ ਨਾਲ ਲੱਗਦੇ ਰਾਜਾਂ ਦੀ ਮੰਗ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਕਰਦੀਆਂ ਹਨ।