Connect with us

Uncategorized

ਮਹਾਰ ਰੈਜੀਮੈਂਟ ਦਾ 80ਵਾਂ ਸਥਾਪਨਾ ਦਿਵਸ ਮਨਾਇਆ

Published

on

MAHAR REGIMENT CELEBRATED

ਚੰਡੀਗੜ੍ਹ, ਅਕਤੂਬਰ : ‘ਦੀ ਮਹਾਰ ਰੈਜੀਮੈਂਟ’ ਦਾ 80ਵਾਂ ਸਥਾਪਨਾ ਦਿਵਸ ਅੱਜ ਡੀ.ਐਸ.ਓ.ਆਈ. ਚੰਡੀਗੜ੍ਹ ਵਿਖੇ ਚੰਡੀਗੜ੍ਹ ਨਾਲ ਸਬੰਧਤ ਰੈਜੀਮੈਂਟ ਦੇ ਦਿੱਗਜਾਂ ਵੱਲੋਂ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਖਿਆ ਸੇਵਾਵਾਂ ਭਲਾਈ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਸਤਿੰਦਰ ਸਿੰਘ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਸੀ. ਬੰਸੀ ਪੋਨੱਪਾ, ਏ.ਵੀ.ਐਸ.ਐਮ., ਵੀ.ਐਸ.ਐਮ., ਰੈਜੀਮੈਂਟ ਦੇ ਕਰਨਲ ਨੇ ਆਪਣੀ ਪਤਨੀ ਨਾਲ ਇਸ ਮੌਕੇ ਸ਼ਿਰਕਤ ਕੀਤੀ। ਰੈਜੀਮੈਂਟ ਦਾ ਸਥਾਪਨਾ ਦਿਵਸ ਪੰਜ ਨੋਡਲ ਸ਼ਹਿਰਾਂ: ਸਿਕੰਦਰਾਬਾਦ, ਐਨ.ਸੀ.ਆਰ. (ਨਵੀਂ ਦਿੱਲੀ), ਬੇਂਗਲੁਰੂ, ਪੁਣੇ ਅਤੇ ਚੰਡੀਗੜ੍ਹ ਵਿੱਚ ਮਨਾਇਆ ਗਿਆ।

ਰੈਜੀਮੈਂਟ ਦੇ ਕਰਨਲ ਨੇ ਸਾਰੇ ਅਧਿਕਾਰੀਆਂ ਅਤੇ ਸੇਵਾਮੁਕਤ ਅਤੇ ਬਹਾਦਰ ਫੌਜੀਆਂ ਨੂੰ ਸੰਬੋਧਿਤ ਕੀਤਾ, ਇਸ ਤੋਂ ਬਾਅਦ ਸੈਂਟਰ ਕਮਾਂਡੈਂਟ ਵੱਲੋਂ ਰੈਜੀਮੈਂਟਲ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਹਰੇਕ ਥਾਂ ਨਾਲ ਸਬੰਧਤ ਇੱਕ ਸੀਨੀਅਰ ਯੋਧੇ ਨੇ ਸੰਦੇਸ਼ ਦਿੱਤਾ। ਲਾਈਵ ਸਟ੍ਰੀਮਿੰਗ ਤੋਂ ਬਾਅਦ ਆਪਸੀ ਗੱਲਬਾਤ ਅਤੇ ਦੁਪਹਿਰ ਦਾ ਖਾਣਾ ਰੱਖਿਆ ਗਿਆ।

ਜ਼ਿਕਰਯੋਗ ਹੈ ਕਿ ਮਹਾਰ ਰੈਜੀਮੈਂਟ 1 ਅਕਤੂਬਰ 1941 ਨੂੰ ਬੇਲਗਾਮ ਵਿਖੇ ਸਥਾਪਤ ਕੀਤੀ ਗਈ ਸੀ ਅਤੇ ਇਸਨੇ 80 ਸਾਲਾਂ ਤੱਕ ਰਾਸ਼ਟਰ ਦੀ ਸੇਵਾ ਕੀਤੀ ਹੈ। ਰੈਜੀਮੈਂਟ ਨੇ ਦੂਜੇ ਵਿਸ਼ਵ ਯੁੱਧ ਅਤੇ ਉਨਾਂ ਸਾਰੇ ਵੱਡੇ ਯੁੱਧਾਂ ਵਿੱਚ ਹਿੱਸਾ ਲਿਆ ਹੈ ਜਿਨਾਂ ਵਿੱਚ ਭਾਰਤ ਨੇ ਆਜਾਦੀ ਤੋਂ ਬਾਅਦ ਚੁਣੌਤੀ ਹਿੱਸਾ ਲਿਆ ਸੀ। ਇਸ ਰੈਜੀਮੈਂਟ ਨੇ ਸੰਯੁਕਤ ਰਾਸ਼ਟਰ ਸੰਘ ਅਤੇ ਹੋਰ ਸ਼ਾਂਤੀ ਕਾਇਮ ਰੱਖਣ ਵਾਲੀਆਂ ਗਤੀਵਿਧੀਆਂ, ਕਈ ਅੱਤਵਾਦ ਵਿਰੋਧੀ ਅਤੇ ਫੌਜੀ ਕਾਰਵਾਈਆਂ ਵਿੱਚ ਵੀ ਭਾਗ ਲਿਆ । ਇਨਾਂ ਕਾਰਜਾਂ ਦੌਰਾਨ ਰੈਜੀਮੈਂਟ ਨੇ ਪਰਮਵੀਰ ਚੱਕਰ ਅਤੇ ਅਸ਼ੋਕ ਚੱਕਰ ਸਮੇਤ ਕਈ ਵੱਡੇ ਯੁੱਧ ਸਨਮਾਨ ਅਤੇ ਬਹਾਦਰੀ ਪੁਰਸਕਾਰ ਜਿੱਤੇ ਹਨ। ਇਸ ਦੌਰਾਨ ਯੋਧਿਆਂ ਨੂੰ ਯਾਦ ਕੀਤਾ ਗਿਆ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Continue Reading