Connect with us

Delhi

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਏ ਕੋਰੋਨਾ ਪੋਜ਼ੀਟਿਵ

Published

on

ਨਵੀਂ ਦਿੱਲੀ: 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਕੇਜਰੀਵਾਲ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਮੈਂ ਕੋਰੋਨਾ ਸੰਕਰਮਿਤ ਹੋ ਗਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਘਰ ‘ਚ ਆਈਸੋਲੇਸ਼ਨ ‘ਚ ਹਾਂ ਅਤੇ ਫਿਲਹਾਲ ਕੋਰੋਨਾ ਦੇ ਸਿਰਫ ਹਲਕੇ ਲੱਛਣ ਹੀ ਦਿਖਾਈ ਦੇ ਰਹੇ ਹਨ।

ਕੇਜਰੀਵਾਲ ਨੇ ਇਹ ਵੀ ਲਿਖਿਆ ਕਿ ਜੋ ਲੋਕ ਪਿਛਲੇ ਕੁਝ ਦਿਨਾਂ ‘ਚ ਮੇਰੇ ਸੰਪਰਕ ‘ਚ ਆਏ ਹਨ, ਉਨ੍ਹਾਂ ਨੂੰ ਵੀ ਸਾਵਧਾਨੀ ਦੇ ਤੌਰ ‘ਤੇ ਆਪਣਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਹੈ। ਦਿੱਲੀ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਨਵੇਂ ਰੂਪ ਦੇ ਮਾਮਲਿਆਂ ਵਿੱਚ ਵੀ ਦਿੱਲੀ ਦੂਜੇ ਨੰਬਰ ‘ਤੇ ਹੈ।