Amritsar
‘ਆਪ’ ਨੇ ਕੈਪਟਨ ਦੇ ਰਿਪੋਰਟ ਕਾਰਡ ਨੂੰ ਦੱਸਿਆ ‘ਗਪੋੜ ਕਾਰਡ’
16 ਮਾਰਚ : ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੇ ਤਿੰਨ ਸਾਲ ਦੇ ਪੇਸ਼ ਕੀਤੇ ਗਏ ਰਿਪੋਟਰ ਕਾਰਡ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਗਪੋੜ ਕਾਰਡ ਦੱਸਿਆ ਹੈ। ਅਮਨ ਅਰੋੜਾ ਨੇ ਕਾਂਗਰਸ ਤੇ ਚੋਣਾਂ ਸਮੇਂ ਕੀਤੇ ਕੋਈ ਵੀ ਵਾਅਦਾ ਪੂਰਾ ਨਾ ਕਰਨ ਤੇ ਦੋਸ਼ ਵੀ ਲਗਾਏ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋ ਪਹਿਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋ ਗੁਟਕਾ ਸਾਹਿਬ ਫੜ ਕੇ ਨਸ਼ੇ ਬੰਦ ਕਰਨ ਦੀ ਸੌਂਹ ਖਾਧੀ ਸੀ
ਪਰ ਨਾ ਤਾਂ ਨਸ਼ੇ ਬੰਦ ਹੋਏ ਨਾ ਹੀ ਨੋਜਵਾਨਾਂ ਨੂੰ ਘਰ ਘਰ ਨੌਕਰੀ ਮਿਲੀ ‘ਤੇ ਨੋਜਵਾਨਾਂ ਨੂੰ ਬੇਰੁਜਗਾਰੀ ਭੱਤਾ ਵੀ ਨਹੀਂ ਦਿੱਤਾ ਗਿਆ ,ਸਗੋਂ ਤਿੰਨ ਸਾਲਾਂ ‘ਚ ਪੰਜਾਬ ਦੇ ਅੰਦਰ ਨਸ਼ਾ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਿਆਂ ਹੈ ਤੇ ਨੋਜਵਾਨ ਪੰਜਾਬ ਛੱਡ ਕੇ ਬਾਹਰਲੇ ਦੇਸ਼ਾ ਨੂੰ ਜਾ ਰਹੇ ਹਨ। ਉਹਨਾਂ ਕਿਹਾ ਕਿ ਤਿੰਨ ਸਾਲਾਂ ਵਿੱਚ ਪੰਜਾਬ ਉੱਤੇ ਕਰਜ਼ਾ ਹੋਰ ਵੱਧ ਗਿਆ ਹੈ ਜਿਸ ਕਰਕੇ ਇਹ ਸਰਕਾਰ ਆਪਣਾ ਰਿਪੋਰਟ ਕਾਰਡ ਨਹੀਂ ਸਗੋਂ ਗਪੋੜ ਕਾਰਡ ਪੇਸ਼ ਕਰ ਰਹੀ ਹੈ।