Amritsar
ਕੋਰੋਨਾ ਵਾਇਰਸ ਦਾ ਮਰੀਜ਼ ਸਿਵਲ ਹਸਪਤਾਲ ਖਰੜ ਵਿੱਚ ਦਾਖਲ
17 ਮਾਰਚ : ਖਰੜ ਵਿੱਚ ਇਕ ਮਹਿਲਾ ਨੂੰ ਕੋਰੋਨਾ ਵਾਇਰਸ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ ਅਤੇ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ। ਸੰਪਰਕ ਕਰਨ ਤੇ ਖਰੜ ਦੇ ਐਸ.ਐਮ. ਓ ਤਰਸੇਮ ਸਿੰਘ ਨੇ ਦੱਸਿਆ ਕਿ 29 ਸਾਲ ਦੀ ਔਰਤ ਸਿੰਗਾਪੁਰ ਘੁੰਮ ਕੇ ਆਈ ਸੀ, ਜਿਸ ਨੂੰ ਖਾਂਸੀ ਬੁਖਾਰ ਹੋਣ ਕਰਕੇ ਉਹ ਆਪਣੀ ਜਾਂਚ ਕਰਵਾਉਣ ਸਿਵਲ ਹਸਪਤਾਲ ਵਿੱਖੇ ਆਈ ਸੀ
ਜਿਸਤੋ ਬਾਅਦ ਉਸ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਇਆ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਹਿਲਾ ਦੇ ਸੈਂਪਲ ਲੈ ਕੇ ਪੀ. ਜੀ. ਆਈ ਭੇਜੇ ਗਏ ਹਨ ਜਿਸਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।