Punjab
ਸਿਹਤ ਵਿਭਾਗ ਦੀ ਟੀਮ ਵਲੋਂ ਬਟਾਲਾ ਚ ਵੱਖ ਵੱਖ ਥਾਵਾਂ ਤੇ ਭਰੇ ਗਏ ਸਂਪਲੇ
ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਿਹਤ ਵਿਭਾਗ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ ਅੱਜ ਇਸੇ ਦੇ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਬਟਾਲਾ ਚ ਵੱਖ ਵੱਖ ਢਾਬਿਆਂ ਅਤੇ ਖਾਣ ਪੀਣ ਵਾਲਾ ਸਾਮਾਨ ਤਿਆਰ ਕਰਨ ਵਾਲਿਆਂ ਦੁਕਾਨਾਂ ਤੇ ਇਕ ਵਿਸ਼ੇਸ ਚੈਕਿੰਗ ਕੀਤੀ ਗਈ ਅਤੇ ਸਿਹਤ ਵਿਭਾਗ ਵਲੋਂ ਮੌਕੇ ਤੇ ਸੈਂਪਲ ਲੈ ਜਾਂਚ ਲਈ ਲੈਬੋਰਟਰੀ ਭੇਜ ਦਿੱਤੇ ਹਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ ਐਸ ਪੰਨੂਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਵੱਖ ਵੱਖ ਢਾਬੇ ਅਤੇ ਹੋਰਨਾਂ ਕਈ ਥਾਵਾਂ ਤੋਂ ਖਾਣ ਪੀਣ ਵਾਲੇ ਸਾਮਾਨ ਦੇ ਸੈਂਪਲ ਲਏ ਜਾ ਰਹੇ ਹਨ ਤਾ ਜੋ ਇਹ ਜਾਂਚ ਕੀਤੀ ਜਾਵੇ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਅਤੇ ਵੱਖ ਵੱਖ ਸੈਂਪਲ ਲੈਕੇ ਲੈਬੋਰਟਰੀ ਭੇਜ ਦਿੱਤੇ ਹਨ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ