India
ਲੈਬ ਕਰ ਰਿਹਾ ਸੀ 4000 ਰੁਪਏ ‘ਚ ਕੋਰੋਨਾ ਟੈਸਟ ਕਰਨ ਦਾ ਦਾਅਵਾ
ਮੋਹਾਲੀ ਵਿੱਖੇ 4000 ਰੁਪਏ ਦੇ ਵਿੱਚ ਖਰੜ ਝੱਜੂ ਮਾਜਰਾ ਦੇ ਲੈਬ ਵੱਲੋਂ ਕੋਰੋਨਾ ਵਾਇਰਸ ਦਾ ਟੈਸਟ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੇ ਨਾਲ ਮਿਲਕੇ ਲੈਬ ਵਿੱਚ ਰੇਡ ਕੀਤੀ ਗਈ। ਇਸ ਰੇਡ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲੈਬ ਨੂੰ ਸੀਲ ਕਰ ਦਿੱਤਾ ਗਿਆ ‘ਤੇ ਪੁਲਿਸ ਨੇ ਲੈਬ ਦੇ ਮਾਲਿਕ ਨੂੰ ਹਿਰਾਸਤ ‘ਚ ਲੈ ਲਿਆ।
ਕੋਰੋਨਾ ਦੀ ਦਹਿਸ਼ਤ ਤਾਂ ਦੁਨੀਆ ਭਰ ਦੇ ਵਿੱਚ ਫੈਲਿਆ ਹੋਇਆ ਹੈ ਪਰ ਕਈ ਲੋਕਾਂ ਵੱਲੋਂ ਇਸਦਾ ਗੱਲਤ ਫਾਇਦਾ ਚੁੱਕਿਆ ਜਾ ਰਿਹਾ ਹੈ। ਜਿਵੇਂ ਕਿ ਮਾਸਕ ਦਾ ਰੇਟ ਵੱਧਾ ਕੇ ਲੋਕਾਂ ਨੂੰ ਦੇਣਾ ਜਾਂ ਫਿਰ ਅਜਿਹਾ ਮਾਮਲਾ ਜਿਸਦੇ ਵਿੱਚ 4000 ਰੁਪਏ ਵਸੂਲ ਕਰ ਕੋਰੋਨਾ ਟੈਸਟ ਕਰਨਾ।