Connect with us

Punjab

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡੱਲੇ ਵੱਲ ਨੇ ਧਾਰੀਵਾਲ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ

Published

on

ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿਚ ਸ਼ਾਮਲ ਗੈਰ ਰਾਜਨੀਤਕ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਖੇ ਹੋਈ ਇਸ ਮੀਟਿੰਗ ਵਿਚ ਪੰਜਾਬ ਦੀਆਂ 20 ਜਥੇਬੰਦੀਆਂ ਸ਼ਾਮਲ ਹੋਈਆਂ ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸਿਧਾਂਤ ਤੋਂ ਭਟਕੀਆਂ ਹੋਈਆਂ ਜਥੇਬੰਦੀਆਂ ਨੂੰ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਨੂੰ ਬਦਨਾਮ ਨਾ ਕਰਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨਿਯਮਾਂ ਅਨੁਸਾਰ ਚੱਲਣ ਤਾਂ ਜੋ ਲੋਕਾਂ ਵਿੱਚ ਜੋ ਭੰਬਲਭੂਸਾ ਪਿਆ ਹੋਇਆ ਹੈ ਉਸ ਦੀ ਤਸਵੀਰ ਸਾਫ਼ ਹੋ ਸਕੇ ਇਸ ਮੌਕੇ ਉਹਨਂ ਨੇ ਕਿਹਾ ਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ 9 ਕਿਸਾਨ ਜਥੇੰਦੀਆਂ ਨੂੰ ਨਾਲ ਲੈਕੇ ਮਾਨਸਾ ਵਿੱਚ ਟਰੇਨਾਂ ਰੋਕਣ ਦਾ ਐਲਾਨ ਕੀਤਾ ਪਰ ਉਹ ਇਸ ਐਲਾਨ ਨਾਲ ਸਹਿਮਤ ਨਹੀਂ ਹਨ ਕਿਉਕਿ ਉਸ ਦਿਨ ਸ ਊਧਮ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਇਹ ਲਈ ਲੋਕਾ ਨੇ ਕਿਹਾ ਸੀ ਕਿ ਉਸ ਦਿਨ ਕੁੱਝ ਬੰਦ ਨਾਂ ਕਿਤਾ ਜਾਵੇਂ ਇਸ ਲਈ ਉਹ ਇਸ ਦਿਨ ਕੋਈ ਸੰਘਰਸ਼ ਨਹੀ ਕਰਨਗੇ ਅਤੇ ਨਾਲ਼ ਹੀ ਕਿਹਾ ਕਿ ਕੁੱਝ ਜਥੇੰਦੀਆਂ ਸਯੁੱਕਤ ਕਿਸਾਨ ਮੋਰਚੇ ਵਿੱਚੋ ਨਿਕਲ ਕੇ ਗ਼ਲਤ ਬਿਆਨ ਬਾਜੀ ਕਰ ਰਹੇ ਹਨ ਉਹ ਇਕ ਝੰਡੇ ਥੱਲੇ ਇਕੱਠੇ ਹੋਣ ਇਸ ਮੌਕੇ ਤੇ ਉਹਣਾ ਨੇ SYL ਮੁੱਦੇ ਨੂੰ ਅਹਿਮ ਦਸੇਆ ਤੇ ਕਿਹਾ ਕਿ ਇਸ ਮੁੱਦੇ ਨੂੰ ਲੈਕੇ ਵਿ ਸੰਘਰਸ਼ ਕੀਤਾ ਜਾਏਗਾ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਚਲਦੇ ਮੋਰਚੇ ਦੌਰਾਨ ਬਹੁਤੇ ਆਗੂਆਂ ਨੂੰ ਵਿਸ਼ਵਾਸ ਵਿੱਚ ਲਏ ਤੋਂ ਬਿਨਾਂ ਕੁਝ ਕਿਸਾਨ ਆਗੂਆਂ ਨੇ ਸਰਕਾਰ ਦੇ ਏਜੰਟਾਂ ਨਾਲ ਗੱਲਬਾਤ ਚਲਾਈ ਅਤੇ ਕੇਵਲ ਇੱਕ ਕਾਨੂੰਨ ਰੱਦ ਕਰਨ ਲਈ ਚਿੱਠੀ ਲਿਖੀ ਅਤੇ ਚੋਣਾਂ ਲੜਨ ਦੀ ਕਾਹਲੀ ਵਿੱਚ ਉੱਥੋਂ ਧਰਨੇ ਨੂੰ ਉਠਾਇਆ ਗਿਆ।ਜਦੋਂ ਕਿ ਬਹੁਤੇ ਰਾਜਾਂ ਸਮੇਤ ਹਰਿਆਣਾ ਅਤੇ ਪੰਜਾਬ ਦੇ ਕੁਝ ਸੰਗਠਨ ਐੱਮਐੱਸਪੀ ਦੀ ਗਰੰਟੀ, ਲਖੀਮਪੁਰ ਘਟਨਾ ਦਾ ਇਨਸਾਫ਼ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮਦਦ,ਸਾਰੇ ਰਾਜਾਂ ਦੇ ਕਿਸਾਨਾਂ ਤੇ ਹੋਏ ਪਰਚੇ ਰੱਦ ਕਰਵਾਉਣ ਅਤੇ ਕਰਜ਼ਾ ਮੁਆਫੀ ਸਮੇਤ ਸਾਰੀਆਂ ਮੰਗਾਂ ਮਨਵਾਉਣ ਤੱਕ ਮੋਰਚੇ ਨੂੰ ਜਾਰੀ ਰੱਖਣਾ ਚਾਹੁੰਦੇ ਸੀ,ਪਰ ਇਨ੍ਹਾਂ ਕੁਝ ਚੋਣਾਂ ਲੜਨ ਦੇ ਬਹਾਨੇ ਇਕ ਵੱਡੀ ਸਾਜ਼ਿਸ਼ ਤਹਿਤ ਦਿੱਲੀ ਦੇ ਬਾਰਡਰਾਂ ਤੋਂ ਮੋਰਚਾ ਚੁਕਵਾਇਆ ਜਿਸ ਨਾਲ ਕਿਸਾਨੀ ਮਸਲਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਇਹ ਗੱਲ ਵੀ ਸ਼ੰਕਿਆਂ ਦੇ ਘੇਰਿਆਂ ਵਿੱਚ ਹੈ ਕਿ ਕਿਤੇ ਇਸ ਘਟਨਾ ਦੇ ਤਾਰ ਕਰਨਾਟਕਾ ਦੇ ਕਿਸਾਨ ਆਗੂ ਚੰਦਰਸ਼ੇਖਰ ਕੋਡੀਹੱਲੀ ਨਾਲ ਤਾਂ ਨਹੀਂ ਜੁੜਦੇ ਜਿਸ ਨੇ ਦਿੱਲੀ ਦੇ ਬਾਰਡਰਾਂ ਤੋਂ ਮੋਰਚਾ ਚੁਕਵਾਉਣ ਲਈ ਸਰਕਾਰ ਦੀ 3000 ਕਰੋੜ ਦੀ ਪੇਸ਼ਕਸ਼ ਤੇ ਸਹਿਮਤੀ ਜਤਾਈ ਸੀ। ਜੇਕਰ ਅਜਿਹਾ ਹੈ ਤਾਂ ਵਾਕਿਆ ਹੀ ਇਨ੍ਹਾਂ ਲੋਕਾਂ ਨੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਅਤੇ ਇਸ ਦੀ ਜਾਂਚ ਦੀ ਲੋੜ ਹੈ