Connect with us

Amritsar

ਗੁਰਦਾਸਪੁਰ ‘ਚ ਪੁਲਿਸ ਨੇ ਵੀ ਨਿਭਾਈ ਤਨਦੇਹੀ ਨਾਲ ਡਿਊਟੀ, ਲੋਕਾਂ ਨੇ ਵੀ ਦਿੱਤਾ ਸਾਥ

Published

on

ਗੁਰਦਾਸਪੁਰ(ਰਵੀ ਕੁਮਾਰ): ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਪਰ ਇਸ ਵਾਇਰਸ ਦੀ ਚੈਨ ਤੋੜਨ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਸੀ ।ਜਿਸ ਐਲਾਨ ਤੋਂ ਬਾਅਦ ਜਨਤਾ ਵਲੋਂ ਮੋਦੀ ਦੇ ਇਸ ਜਨਤਾ ਕਰਫ਼ਿਊ ਨੂੰ ਪੂਰਾ ਸਹਿਯੋਗ ਦਿੱਤਾ ਗਿਆ ।ਹਰ ਸ਼ਹਿਰ ਦੇ ਲੋਕਾਂ ਨੇ ਸਮਰਥਨ ਕੀਤਾ ।ਗੁਰਦਾਸਪੁਰ ਵਿਖੇ ਵੀ ਇਸ ਕਰਫ਼ਿਊ ਨੂੰ ਪੂਰਾ ਸਹਿਯੋਗ ਮਿਲਿਆ ਹੈ । ਜਿਹੜੇ ਬਾਜ਼ਾਰਾਂ ਵਿੱਚੋਂ ਲੰਘਣ ਨੂੰ ਥਾਂ ਨਹੀਂ ਸੀ ਮਿਲਦੀ ਉਹਨਾਂ ਬਾਜ਼ਾਰਾਂ ਵਿੱਚ ਸਨਾਟਾ ਛਾਇਆ ਦਿਖਾਈ ਦਿੱਤਾ।

ਲੋਕਾਂ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਵੀ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਜਿਹੜੇ ਲੋਕ ਸੜਕਾਂ ਤੇ ਦਿਖੇ ਪੁਲਿਸ ਵੱਲੋਂ ਉਹਨਾਂ ਨੂੰ ਸਮਝਾਇਆ ਗਿਆ ਤੇ ਜਾਗਰੂਕ ਕੀਤਾ ਗਿਆ । ਜਰੂਰਤ ਹੈ ਸਾਰੇ ਇਸ ਕਰਫ਼ਿਊ ਦਾ ਸਮਰਥਨ ਕਰਨ ਤਾਂ ਜੋ ਇਸ ਵਾਇਰਸ ਦੀ ਚੈਨ ਤੋੜੀ ਜਾ ਸਕੇ।

Continue Reading
Click to comment

Leave a Reply

Your email address will not be published. Required fields are marked *