Connect with us

Uncategorized

ਫਿਲਮ ਐਮਰਜੈਂਸੀ ਦੀ ਸ਼ੂਟਿੰਗ ਹੋਈ ਪੂਰੀ, ਕੰਗਨਾ ਨੇ ਸ਼ੇਅਰ ਕੀਤਾ ਭਾਵੁਕ ਨੋਟ

Published

on

ਕੰਗਨਾ ਰਣੌਟ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਐਮਰਜੈਂਸੀ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਕੰਗਨਾ ਰਨੋਟ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ ਹੈ। ਕੰਗਨਾ ਨੇ ਫਿਲਮ ਦੇ ਸੈੱਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਨਿਰਦੇਸ਼ਕ ਦੀ ਕੁਰਸੀ ‘ਤੇ ਬੈਠੀ ਨਜ਼ਰ ਆ ਰਹੀ ਹੈ। ਇਸ ਪੋਸਟ ਵਿੱਚ ਕੰਗਨਾ ਨੇ ਖੁਲਾਸਾ ਕੀਤਾ ਕਿ ਉਸਨੇ ਫਿਲਮ ਐਮਰਜੈਂਸੀ ਬਣਾਉਣ ਲਈ ਆਪਣੀ ਸਾਰੀ ਜਾਇਦਾਦ ਗਿਰਵੀ ਰੱਖ ਦਿੱਤੀ ਹੈ। ਨਾਲ ਹੀ ਕੰਗਨਾ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਨੂੰ ਡੇਂਗੂ ਹੋ ਗਿਆ ਸੀ।

ਕੰਗਨਾ ਨੇ ਪੋਸਟ ‘ਚ ਕਿਹਾ ਕਿ ਉਸ ਨੇ ਇਨ੍ਹਾਂ ਮੁਸ਼ਕਿਲਾਂ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਪ੍ਰਸ਼ੰਸਕ ਨਾਰਾਜ਼ ਹੋਣ।

ਕੰਗਣਾ ਨੇ ਇਕ ਭਾਵੁਕ ਪੋਸਟ ਸਾਂਝਾ ਕੀਤਾ
21 ਜਨਵਰੀ ਨੂੰ ਫਿਲਮ ਦੇ ਸੈੱਟ ਦੀ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ‘ਅੱਜ ਮੈਂ ਬਤੌਰ ਐਕਟਰ ਐਮਰਜੈਂਸੀ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਬਹੁਤ ਖੂਬਸੂਰਤ ਪਲ ਹੈ, ਜੋ ਅੱਜ ਪੂਰਾ ਹੋਇਆ ਹੈ।