Corona Virus
ਕੋਰੋਨਾ ਦਾ side effect, ਮਨੁੱਖੀ ਹਲਚਲ ਘੱਟ ਵੇਖ ਕੇ ਤੇਂਦੁਆ ਵੜਿਆ ਚੰਡੀਗੜ੍ਹ ‘ਚ ਸੈਕਟਰ 5 ਦੀ ਕੋਠੀ ‘ਚ।
30 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬੱਚਣ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਕਰਫ਼ਿਊ ਦਾ ਐਲਾਨ ਕੀਤਾ ਹੈ ਉਥੇ ਹੀ ਚੰਡੀਗੜ੍ਹ ਸੈਕਟਰ 5 ਦੇ ਇੱਕ ਘਰ ਵਿੱਚ ਤੇਂਦੁਆ ਪਾਇਆ ਗਿਆ। ਦਸ ਦੱਸੀਏ ਕਿ ਇਹ ਘਰ ਚੰਡੀਗੜ੍ਹ ਦੀ ਸੁਖ਼ਨਾ ਝੀਲ ਦੇ ਨੇੜੇ ਹੈ ਅਤੇ ਇਸ ਝੀਲ ਦੇ ਆਲੇ ਦੁਆਲੇ ਜੰਗਲ ਹਨ ਜਿੱਥੇ ਕਿ ਇਹ ਪੈਂਥਰ ਨਿਕਲੀਆ। ਝੀਲ ਅਤੇ ਸੜਕਾਂ ‘ਤੇ ਲੋਕਾਂ ਦੀ ਭੀੜ ਨਾਂ ਹੋਣ ਕਾਰਨ ਇਹ ਪੈਂਥਰ ਉੱਥੇ ਦੇਖਿਆ ਗਿਆ। ਜਿਸਦੇ ਚੱਲਦਿਆਂ ਘਰ ਦੇ ਮੈਂਬਰਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਤੁਰੰਤ ਹੀ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਤੇ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਤੇਂਦੂਏ ਨੂੰ ਕਾਬੂ ਕਰ ਲਿਆ ਹੈ।