Punjab
ਅੰਮ੍ਰਿਤਪਾਲ ਦੇ ਪੋਸਟਰ ਹੁਣ ਪਟਿਆਲਾ ‘ਚ ਵੀ ਲੱਗੇ, ਗੁਰਦੁਆਰਾ ਦੁਖ ਨਿਵਾਰਨ ਦੇ ਬਾਹਰ ਲਗਾਏ ਗਏ
ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਹੁਣ ਪਟਿਆਲਾ ਵਿੱਚ ਵੀ ਲਗਾਏ ਗਏ ਹਨ। ਇਹ ਪੋਸਟਰ ਪਟਿਆਲਾ ਦੇ ਦੁਖ ਨਿਵਾਰਨ ਗੁਰਦੁਆਰੇ ਦੇ ਬਾਹਰ ਲਗਾਏ ਗਏ ਹਨ। ਜਿਸ ‘ਤੇ ਸੂਚਨਾ ਦੇਣ ਵਾਲੇ ਨੂੰ ਯੋਗ ਇਨਾਮ ਦੇਣ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ ਪੁਲੀਸ ਨੇ ਹੁਸ਼ਿਆਰਪੁਰ ਤੋਂ ਫੜੇ ਗਏ ਭਰਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।ਅੱਜ 28ਵੇ ਦਿਨ ਵੀ ਪੁਲਿਸ ਵਲੋਂ ਅਮ੍ਰਿਤਪਾਲ ਦੀ ਭਾਲ ਜਾਰੀ ਹੈ|
ਜ਼ਿਕਰਯੋਗ ਹੈ ਕਿ ਪਹਿਲਾਂ ਬਟਾਲਾ ਅਤੇ ਫਿਰ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਸਨ। ਉਸ ਤੋਂ ਬਾਅਦ ਇਹ ਪੋਸਟਰ ਅਟਾਰੀ ਬਾਰਡਰ ‘ਤੇ ਹੀ ਚਿਪਕਾਏ ਗਏ। ਹੁਣ ਇਹ ਪੋਸਟਰ ਪਟਿਆਲਾ ਵਿੱਚ ਵੀ ਲਗਾ ਦਿੱਤੇ ਗਏ ਹਨ। ਪੁਲਿਸ ਨੇ ਦੋ ਫ਼ੋਨ ਨੰਬਰ 9872575156 ਅਤੇ 8288075637 ਜਾਰੀ ਕੀਤੇ ਹਨ। ਜਿਸ ‘ਤੇ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਹੁਸ਼ਿਆਰਪੁਰ ਤੋਂ ਫੜਿਆ ਗਿਆ ਦੋਸ਼ੀ 4 ਦਿਨਾਂ ਦੇ ਰਿਮਾਂਡ ‘ਤੇ
ਪੰਜਾਬ ਪੁਲਿਸ ਨੇ ਦੋ ਭਰਾਵਾਂ ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਾਸੀ ਰਾਜਪੁਰਾ ਭੈਣੀਆਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੋਸ਼ ਲਾਇਆ ਸੀ ਕਿ 28 ਮਾਰਚ ਦੀ ਰਾਤ ਨੂੰ ਇਹ ਦੋਵੇਂ ਭਰਾ ਅੰਮ੍ਰਿਤਪਾਲ ਸਿੰਘ ਨੂੰ ਘਰ ਲੈ ਗਏ ਅਤੇ ਉਸ ਨੂੰ ਖਾਣਾ ਵੀ ਖਿਲਾਇਆ। ਅਗਲੇ ਦਿਨ 29 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਇਸ ਘਰ ਵਿੱਚ ਠਹਿਰਿਆ।
ਪੁਲੀਸ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚੋਂ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕੱਢ ਕੇ ਸਬੂਤ ਵਜੋਂ ਆਪਣੇ ਕੋਲ ਰੱਖ ਲਈ ਹੈ। ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਭਰਾਵਾਂ ਨੂੰ ਹਿਰਾਸਤ ‘ਚ ਲੈ ਕੇ ਅਦਾਲਤ ‘ਚ ਪੇਸ਼ ਕੀਤਾ।