Punjab
ਪਟਿਆਲਾ ‘ਚ ਸਰਸ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਚੱਲ਼ਦੇ ਝੂਲੇ ‘ਚ ਫਸੀ ਲੋਕਾਂ ਦੀ ਜਾਨ
ਪਟਿਆਲਾ ‘ਚ ਸਰਸ ਮੇਲੇ ਦੌਰਾਨ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਚੱਲਦਾ ਝੂਲਾ ਟੁੱਟਦਾ-ਟੁੱਟਦਾ ਬਚਿਆ। ਜਾਣਕਾਰੀ ਮੁਤਾਬਕ ਸਰਸ ਮੇਲੇ ਵਿੱਚ ਵੱਡੀ ਗਿਣਤੀ ਲੋਕ ਬੱਚਿਆਂ ਨੂੰ ਲੈ ਕੇ ਪਹੁੰਚ ਰਹੇ ਹਨ। ਲੋਕਾਂ ਤੇ ਬੱਚਿਆਂ ਵਿੱਚ ਮੇਲੇ ਦਾ ਆਨੰਦ ਮਾਣਨ ਲਈ ਉਤਸ਼ਾਹ ਭੀੜ ਵੇਖਦਿਆਂ ਹੀ ਬਣਦਾ ਹੈ, ਪਰ ਬੀਤੇ ਦਿਨ ਭਾਵ ਕਿ ਐਤਵਾਰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਝੂਲਾ ਖਰਾਬ ਹੋ ਗਿਆ। ਝੂਲਾ, ਇਸ ਕਦਰ ਖਰਾਬ ਹੋ ਗਿਆ ਕਿ ਟੁੱਟਦਾ-ਟੁੱਟਦਾ ਬਚ ਗਿਆ। ਬੱਚੇ ਹਵਾ ਵਿੱਚ ਲਟਕ ਗਏ, ਜਿਸ ਕਾਰਨ ਝੂਲੇ ‘ਤੇ ਸਵਾਰ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ‘ਚ ਹਫੜਾ-ਦਫੜੀ ਮੱਚ ਗਈ। ਇਸ ਮੌਕੇ ‘ਤੇ ਝੂਲਾ ਖਰਾਬ ਹੋਣ ਕਾਰਨ ਬੱਚਿਆਂ ਤੇ ਮਾਪਿਆਂ ਤੇ ਪ੍ਰਬੰਧਕਾਂ ਵੱਲੋਂ ਤੁਰੰਤ ਝੂਲੇ ਨੂੰ ਰੋਕ ਕੇ ਰੈਸਕਿਊ ਕੀਤਾ ਗਿਆ, ਜਿਸ ਦੌਰਾਨ ਸਾਰੇ ਬੱਚਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।
