HIMACHAL PRADESH
ਸ਼ਿਮਲਾ: ਪਾਉਂਟਾ ‘ਚ ਫੱਟਿਆਂ ਬੱਦਲ, ਇਕ ਲਾਸ਼ ਹੋਈ ਬਰਾਮਦ, ਦੋ ਬੱਚਿਆਂ ਸਣੇ ਚਾਰ ਲਾਪਤਾ

.ਸ਼ਿਮਲਾ10ਅਗਸਤ 2023: ਸਿਰਮੌਰੀ ਤਾਲ ਵਿੱਚ ਬੱਦਲ ਫਟਣ ਕਾਰਨ ਮਕਾਨ ਦੇ ਮਲਬੇ ਹੇਠ ਦੱਬੇ ਦੋ ਬੱਚਿਆਂ ਸਣੇ ਪੰਜ ਵਿਅਕਤੀਆਂ ਵਿੱਚੋਂ 65 ਸਾਲਾ ਕੁਲਦੀਪ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦੋਂ ਕਿ ਚਾਰ ਹੋਰਾਂ ਦੀ ਭਾਲ ਜਾਰੀ ਹੈ। ਐਲਐਨਟੀ ਮਸ਼ੀਨ ਤੋਂ ਮਲਬਾ ਹਟਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਪਾਉਂਟਾ ਸਾਹਿਬ ਵਿਧਾਨ ਸਭਾ ਹਲਕੇ ਦੀ ਮੁਗਲਾਵਾਲਾ ਪੰਚਾਇਤ ਦੇ ਸਿਰਮੌਰੀ ਤਾਲ ਵਿੱਚ ਬੁੱਧਵਾਰ ਨੂੰ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਬੱਦਲ ਫਟਣ ਕਾਰਨ ਕੁਲਦੀਪ ਸਿੰਘ ਦਾ ਘਰ ਮਲਬੇ ਹੇਠ ਦੱਬ ਗਿਆ।
ਸਿਰਮੌਰੀ ਤਾਲ ਦੇ ਕਰੀਬ 70 ਪਰਿਵਾਰਾਂ ਦੇ ਲੋਕ ਰਾਤ ਸਮੇਂ ਆਪਣੇ ਘਰ ਛੱਡ ਕੇ ਨੈਸ਼ਨਲ ਹਾਈਵੇਅ ’ਤੇ ਆ ਗਏ। ਹਾਲਾਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਬਚਾਅ ਕਾਰਜ ‘ਚ ਲੱਗੇ ਹੋਏ ਸਨ।
ਅੱਜ ਭਾਰੀ ਬਾਰਿਸ਼ ਲਈ ਯੈਲੋ ਅਲਰਟ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਵੀ ਵੀਰਵਾਰ ਨੂੰ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 11 ਅਤੇ 12 ਅਗਸਤ ਨੂੰ ਮੌਸਮ ਰਲਵਾਂ-ਮਿਲਿਆ ਰਹਿਣ ਦੀ ਸੰਭਾਵਨਾ ਹੈ। ਮਾਨਸੂਨ ਦੇ 13 ਅਗਸਤ ਤੋਂ ਮੁੜ ਰਫ਼ਤਾਰ ਫੜਨ ਦਾ ਅਨੁਮਾਨ ਹੈ। ਰਾਜ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਆਮ ਨਾਲੋਂ 53 ਫੀਸਦੀ ਘੱਟ ਮੀਂਹ ਪਿਆ ਹੈ।
3 ਤੋਂ 9 ਅਗਸਤ ਤੱਕ ਸੂਬੇ ‘ਚ 69 ਮਿਲੀਮੀਟਰ ਮੀਂਹ ਨੂੰ ਆਮ ਮੰਨਿਆ ਗਿਆ ਹੈ। ਸੂਬੇ ਵਿੱਚ ਇਸ ਹਫ਼ਤੇ ਸਿਰਫ਼ 32 ਮਿਲੀਮੀਟਰ ਮੀਂਹ ਹੀ ਪਿਆ ਹੈ। ਬਿਲਾਸਪੁਰ ਜ਼ਿਲ੍ਹੇ ਵਿੱਚ ਆਮ ਨਾਲੋਂ ਚਾਰ ਫੀਸਦੀ ਵੱਧ ਮੀਂਹ ਪਿਆ। ਦੂਜੇ ਪਾਸੇ ਮਾਨਸੂਨ ਸੀਜ਼ਨ ਦੌਰਾਨ 24 ਜੂਨ ਤੋਂ 9 ਅਗਸਤ ਤੱਕ ਸੂਬੇ ਵਿੱਚ ਆਮ ਨਾਲੋਂ 36 ਫੀਸਦੀ ਵੱਧ ਮੀਂਹ ਪਿਆ।
