Connect with us

HIMACHAL PRADESH

ਹਿਮਾਚਲ ‘ਚ ਜਲੰਧਰ ਦੇ 2 ਭਰਾਵਾਂ ਦਾ ਕੀਤਾ ਕਤਲ, ਸੋਲਨ ਦੇ ਨਾਲਾਗੜ੍ਹ ‘ਚ ਸ਼ਰੇਆਮ ਚਾਕੂ ਨਾਲ ਕੀਤੇ ਵਾਰ..

Published

on

ਹਿਮਾਚਲ11 ਅਗਸਤ 2023: ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦੋ ਭਰਾਵਾਂ ਦਾ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੋਲਨ ਦੇ ਨਾਲਾਗੜ੍ਹ ‘ਚ ਸੜਕ ਦੇ ਵਿਚਕਾਰ ਚਾਕੂ ਨਾਲ ਵਾਰ ਕਰਕੇ ਦੋਵਾਂ ਭਰਾਵਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਸ ਦੋਹਰੇ ਕਤਲ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਹਮਲਾਵਰਾਂ ਨੇ ਸੜਕ ਦੇ ਕਿਨਾਰੇ ਦੋਨਾਂ ਭਰਾਵਾਂ ਨੂੰ ਚਾਕੂਆਂ ਨਾਲ ਮਾਰਿਆ ਅਤੇ ਲੋਕ ਉਥੋਂ ਲੰਘ ਰਹੇ ਸਨ ਪਰ ਕਿਸੇ ਨੇ ਵੀ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਤਲ ਦੀ ਇਸ ਘਟਨਾ ਨੂੰ ਮੌਕੇ ‘ਤੇ ਖੜ੍ਹੇ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ ‘ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਰੁਣ ਅਤੇ ਕੁਨਾਲ ਜਲੰਧਰ ਦੀ ਸਬ-ਡਵੀਜ਼ਨ ਨਕੋਦਰ ਅਧੀਨ ਪੈਂਦੇ ਪਿੰਡ ਖੀਵਾ ਦੇ ਦੋ ਸਕੇ ਭਰਾ ਹਨ। ਦੋਵਾਂ ‘ਤੇ ਨਾਲਾਗੜ੍ਹ-ਰਾਮਸ਼ਹਿਰ ਰੋਡ ‘ਤੇ ਪ੍ਰੀਤ ਕਾਲੋਨੀ ਨੇੜੇ ਪੰਜਾਬ ਤੋਂ ਆਏ 3 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵੇਂ ਭਰਾਵਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।