Connect with us

Entertainment

ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨੂੰ ਦੱਸਿਆ ਸਫਲਤਾ ਦਾ ਰਾਜ਼

Published

on

ਪੂਰੀ ਦੁਨੀਆ ‘ਚ ਛਾਏ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਸੁਰਖੀਆਂ ਵਿੱਚ ਹਨ। ਇਨ੍ਹੀਂ ਦਿਨੀਂ ਦੁਸਾਂਝਾਵਾਲਾ ਦਾ ਵਿਦੇਸ਼ਾਂ ਵਿੱਚ ਖੂਬ ਜਲਵਾ ਵੇਖਣ ਨੂੰ ਮਿਲ ਰਿਹਾ ਹੈ। ਇਕ ਤੋਂ ਬਾਅਦ ਇਕ ਦਿਲਜੀਤ ਵਿਦੇਸ਼ਾਂ ਵਿੱਚ ਕਈ ਸ਼ੋਅਜ਼ ਵਿੱਚ ਹਾਜ਼ਰੀ ਭਰਦਾ ਨਜ਼ਰ ਆ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਹਰ ਸ਼ੋਅ ਸੋਲਡ ਆਊਟ ਹੋ ਰਿਹਾ ਹੈ। ਸ਼ੋਅ ਵੇਖਣ ਕਈ ਦਰਸ਼ਕ ਭਾਰੀ ਗਿਣਤੀ ਵਿੱਚ ਪੁੱਜ ਰਹੇ ਹਨ।

ਵਿਦੇਸ਼ ਬੈਠੇ ਪੰਜਾਬੀਆਂ ਤੋਂ ਮਿਲ ਰਹੇ ਪਿਆਰ ਦੀ ਖਾਸ ਕਲਿੱਪ ਦਿਲਜੀਤ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕਰ ਰਹੇ ਹਨ, ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਵੀਡੀਓਜ਼ ਦੀ ਖਾਸੀਅਤ-
ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਲੋਕ ਦਿਲਜੀਤ ਦੇ ਸ਼ੋਅ ਵਿੱਚ ਹਾਜ਼ਰੀ ਲਗਵਾ ਰਹੇ ਹਨ ਅਤੇ ਕਿਵੇਂ ਉਹ ਕਲਾਕਾਰ ਉੱਪਰ ਆਪਣਾ ਪਿਆਰ ਬਰਸਾ ਰਹੇ ਹਨ।ਇਸਦੇ ਨਾਲ ਹੀ ਦਿਲਜੀਤ ਨੇ ਫੈਨਜ਼ ਨੂੰ ਸਫਤਲਾ ਹਾਸਿਲ ਕਰਨ ਦਾ ਰਾਜ਼ ਵੀ ਦੱਸਿਆ। ਦਰਅਸਲ, ਦਿਲਜੀਤ ਨੇ ਕਿਹਾ ਕਿ ਮੈਂ ਆਪਣੇ ਤੋਂ ਛੋਟਿਆਂ ਨੂੰ ਇੱਕ ਗੱਲ ਦੱਸ ਰਿਹਾ ਜੇਕਰ ਤੁਸੀ ਜ਼ਿੰਦਗੀ ਵਿੱਚ ਕੁਝ ਵੀ ਪਾਉਣਾ ਤਾਂ ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰ ਦਿਓ…ਪੰਜ ਮਿੰਟ ਸਿਰਫ਼ ਆਪਣੇ ਆਪ ਲਈ, ਜੇਕਰ ਤੁਸੀ ਆਪਣੇ ਆਪ ਲਈ ਟਾਈਮ ਕੱਢਣਾ ਸ਼ੁਰੂ ਕਰ ਦਿਓ ਤਾਂ ਤੁਸੀ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹੋ।

(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)