Connect with us

Punjab

ਪੰਜਾਬ ‘ਚ ਸਰਕਾਰ ਤੇ ਪਟਵਾਰੀ-ਕਾਨੂੰਗੋ ਆਹਮੋ-ਸਾਹਮਣੇ, ਬਣੀ ਟਕਰਾਅ ਦੀ ਸਥਿਤੀ

Published

on

1 ਸਤੰਬਰ 2023:  ਪੰਜਾਬ ਵਿੱਚ ਸਰਕਾਰ ਅਤੇ ਮੁਲਾਜ਼ਮ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ ਹੈ। ਬੇਸ਼ੱਕ ਮੁੱਖ ਮੰਤਰੀ ਦੇ ਸਖ਼ਤ ਰਵੱਈਏ ਅਤੇ ਸੂਬੇ ਵਿੱਚ ਐਸਮਾ ਐਕਟ ਲਾਗੂ ਹੋਣ ਤੋਂ ਬਾਅਦ ਅੱਜ ਤੋਂ ਪਟਵਾਰੀ-ਕਾਨੂੰਗੋ ਨੇ ਕਲਮ ਛੋੜ ਕੇ ਹੜਤਾਲ ਨਹੀਂ ਕੀਤੀ ਹੈ ਪਰ ਅੱਜ ਤੋਂ ਉਹ ਆਪਣੇ ਇਲਾਕੇ (ਪਟਵਾਰ) ਵਿੱਚ ਹੀ ਕੰਮ ਕਰਨਗੇ। ਪਟਵਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਾਧੂ 5-5 ਅਤੇ 6-6 ਸਰਕਲਾਂ ਵਿੱਚ ਕੰਮ ਨਹੀਂ ਕਰਨਗੇ।

ਪਟਵਾਰੀਆਂ ਨੇ ਸਰਕਾਰ ਨੂੰ ਸੂਬੇ ਦੇ 3193 ਪਟਵਾਰ ਸਰਕਲਾਂ ਜੋ ਖਾਲੀ ਪਈਆਂ ਹਨ, ਵਿੱਚ ਨਵੀਂ ਭਰਤੀ ਕਰਨ ਲਈ ਵੀ ਕਿਹਾ ਹੈ। ਪਟਵਾਰੀ-ਕਾਨੂੰਗੋ ਯੂਨੀਅਨ ਦਾ ਕਹਿਣਾ ਹੈ ਕਿ ਇਸ ਸਮੇਂ ਸੂਬੇ ਦੇ ਸਾਰੇ 4716 ਪਟਵਾਰ ਸਰਕਲਾਂ ਦਾ ਕੰਮ ਸਿਰਫ਼ 1523 ਪਟਵਾਰੀ ਹੀ ਦੇਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਵਾਧੂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ ਹਨ। ਪਰ ਫਿਰ ਵੀ ਸਰਕਾਰ ਸਾਰੇ ਪਟਵਾਰੀ-ਕਾਨੂੰਨ ਨੂੰ ਭ੍ਰਿਸ਼ਟ ਸਮਝਦੀ ਹੈ।