Connect with us

Sports

ਏਸ਼ੀਆ ਕੱਪ: ਅੱਜ ਹੋਵੇਗਾ ਅਫਗਾਨਿਸਤਾਨ vs ਬੰਗਲਾਦੇਸ਼ ਦਾ ਮੈਚ

Published

on

3 ਸਤੰਬਰ 2023: ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਚੌਥਾ ਮੈਚ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਇਹ ਮੈਚ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।

ਬੰਗਲਾਦੇਸ਼ ਦੀ ਟੀਮ ਆਪਣੇ ਪਹਿਲੇ ਮੈਚ ‘ਚ ਸ਼੍ਰੀਲੰਕਾ ਤੋਂ ਹਾਰ ਗਈ ਸੀ। ਅਜਿਹੇ ‘ਚ ਇਹ ਮੈਚ ਬੰਗਲਾਦੇਸ਼ ਲਈ ਕਰੋ ਜਾਂ ਮਰੋ ਵਰਗਾ ਹੈ, ਜਦਕਿ ਅਫਗਾਨਿਸਤਾਨ ਟੀਮ ਸ਼ੁਰੂਆਤੀ ਮੈਚ ਖੇਡ ਰਹੀ ਹੈ। ਦੋਵੇਂ ਟੀਮਾਂ ਆਖਰੀ ਵਾਰ ਇਸ ਸਾਲ ਜੁਲਾਈ ‘ਚ ਵਨਡੇ ‘ਚ ਆਹਮੋ-ਸਾਹਮਣੇ ਹੋਈਆਂ ਸਨ, ਅਫਗਾਨਿਸਤਾਨ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 2-1 ਨਾਲ ਜਿੱਤ ਦਰਜ ਕੀਤੀ ਸੀ।