Connect with us

Uncategorized

ਅਨੁਸ਼ਕਾ ਸ਼ਰਮਾ ਦੂਜੀ ਵਾਰ ਬਣੇਗੀ ਮਾਂ ! ਵਿਰਾਟ ਕੋਹਲੀ ਦੇ ਘਰ ਫਿਰ ਤੋਂ ਗੂੰਜੇਗਾ…

Published

on

ਮੁੰਬਈ 30ਸਤੰਬਰ 2023: ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਦੇ ਘਰ ਇਕ ਵਾਰ ਫਿਰ ਤੋਂ ਛੋਟੇ ਬੱਚੇ ਦਾ ਹਾਸਾ ਗੂੰਜਣ ਵਾਲਾ ਹੈ। ਮੀਡੀਆ ਸੂਤਰਾਂ ਮੁਤਾਬਕ ਅਨੁਸ਼ਕਾ ਦੂਜੀ ਵਾਰ ਗਰਭਵਤੀ ਹੈ।

ਦਰਅਸਲ, ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਹਾਲ ਹੀ ਵਿੱਚ ਮੁੰਬਈ ਦੇ ਇੱਕ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ ਸੀ, ਜਿੱਥੇ ਦੋਵਾਂ ਨੇ ਪਾਪਰਾਜ਼ੀ ਨੂੰ ਆਪਣੀਆਂ ਫੋਟੋਆਂ ਸ਼ੇਅਰ ਨਾ ਕਰਨ ਦੀ ਬੇਨਤੀ ਕੀਤੀ ਸੀ। ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਦੋਵੇਂ ਜਲਦੀ ਹੀ ਇਸ ਦਾ ਅਧਿਕਾਰਤ ਐਲਾਨ ਕਰਨਗੇ।

ਇਸ ਤੋਂ ਪਹਿਲਾਂ ਇਸ ਜੋੜੇ ਨੇ ਆਪਣੇ ਘਰ ‘ਚ ਗਣਪਤੀ ਵੀ ਲਗਾਇਆ ਸੀ, ਜਿਸ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ 11 ਦਸੰਬਰ 2017 ਨੂੰ ਦੋਵਾਂ ਲਵ ਬਰਡਜ਼ ਨੇ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਨੇ 11 ਜਨਵਰੀ 2021 ਨੂੰ ਆਪਣੇ ਪਹਿਲੇ ਬੱਚੇ ਬੇਟੀ ਵਾਮਿਕਾ ਦਾ ਸਵਾਗਤ ਕੀਤਾ। ਉਦੋਂ ਤੋਂ ਇਹ ਜੋੜਾ ਆਪਣੀ ਧੀ ਦੇ ਨਾਲ ਮਾਤਾ-ਪਿਤਾ ਦੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ।

ਅਨੁਸ਼ਕਾ ਸ਼ਰਮਾ ਨੇ ਹਾਲ ਹੀ ‘ਚ ਆਪਣੀ ਅਗਲੀ ਫਿਲਮ ‘ਚੱਕਦਾ ਐਕਸਪ੍ਰੈਸ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫਿਲਮ ‘ਚ ਉਹ ਸਾਬਕਾ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਭਾਰਤੀ ਟੀਮ ਨੂੰ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਵਿਚ ਮਦਦ ਕਰਨ ਦੇ ਇਰਾਦੇ ਨਾਲ ਕੁਝ ਦਿਨਾਂ ਬਾਅਦ ਮੈਦਾਨ ਵਿਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ।