Connect with us

WORLD

ਜਰਮਨੀ ਦੇ ਹੈਮਬਰਗ ਹਵਾਈ ਅੱਡੇ ‘ਤੇ ਹਥਿਆਰਬੰਦ ਵਿਅਕਤੀ ਨੇ ਕੀਤੀ ਗੋਲੀਬਾਰੀ

Published

on

5 ਨਵੰਬਰ 2023: ਜਰਮਨੀ ਦੇ ਹੈਮਬਰਗ ਏਅਰਪੋਰਟ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ।  ਹਥਿਆਰਬੰਦ ਵਿਅਕਤੀ ਕਿਸੇ ਤਰ੍ਹਾਂ ਹਵਾਈ ਅੱਡੇ ਦੇ ਅੰਦਰ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਉਸ ਨੇ ਏਅਰਪੋਰਟ ਗਰਾਊਂਡ ‘ਤੇ ਲੱਗੇ ਬੈਰੀਅਰ ਨੂੰ ਤੋੜ ਕੇ ਕਾਰ ਭਜਾ ਦਿੱਤੀ ਅਤੇ ਇਸ ਦੌਰਾਨ ਉਸ ਨੇ ਦੋ ਵਾਰ ਹਵਾ ‘ਚ ਫਾਇਰਿੰਗ ਕੀਤੀ।

ਇਸ ਘਟਨਾ ਤੋਂ ਬਾਅਦ ਏਅਰਪੋਰਟ ‘ਤੇ ਹੰਗਾਮਾ ਹੋ ਗਿਆ। ਯਾਤਰੀ ਆਪਣਾ ਸਮਾਨ ਲੈ ਕੇ ਇਧਰ ਉਧਰ ਭੱਜਣ ਲੱਗੇ। ਸਥਿਤੀ ਵਿਗੜਦੀ ਦੇਖ ਪੁਲਿਸ ਨੇ ਹਵਾਈ ਅੱਡੇ ਨੂੰ ਘੇਰ ਲਿਆ ਅਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ।

ਟੇਕਆਫ ਅਤੇ ਲੈਂਡਿੰਗ ‘ਤੇ ਪਾਬੰਦੀ
ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਫਿਲਹਾਲ ਟੇਕਆਫ ਅਤੇ ਲੈਂਡਿੰਗ ‘ਤੇ ਰੋਕ ਲਗਾ ਦਿੱਤੀ ਗਈ ਹੈ। ਪੁਲਿਸ ਮੁਤਾਬਕ ਇਹ ਘਟਨਾ ਜਰਮਨ ਸਮੇਂ ਅਨੁਸਾਰ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ 12.30 ਵਜੇ) ਵਾਪਰੀ।