Sports
ਆਸਟ੍ਰੇਲੀਆ ਲਈ ਦੋਹਰਾ ਸੈਂਕੜਾ ਲਗਾਉਣ ਵਾਲੇ ਗਲੇਨ ਮੈਕਸਵੈੱਲ ਬਣੇ ਪਹਿਲੇ ਬੱਲੇਬਾਜ਼
8 ਨਵੰਬਰ 2023: ਕ੍ਰਿਕਟ ਵਿਸ਼ਵ ਕੱਪ 2023 ‘ਚ ਇਤਿਹਾਸਕ ਪਾਰੀ ਖੇਡਦੇ ਹੋਏ ਆਸਟ੍ਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਨਾ ਸਿਰਫ ਆਪਣੀ ਟੀਮ ਨੂੰ ਜਿੱਤ ਦਿਵਾਈ ਬਲਕਿ ਰਿਕਾਰਡ ਬੁੱਕ ‘ਚ ਵੀ ਆਪਣਾ ਨਾਂ ਮਜ਼ਬੂਤ ਕਰ ਲਿਆ। ਮੈਕਸਵੈੱਲ ਨੇ ਆਪਣੀ 201 ਦੌੜਾਂ ਦੀ ਪਾਰੀ ਦੌਰਾਨ ਵਨਡੇ ਫਾਰਮੈਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਆਸਟਰੇਲੀਆ ਲਈ ਪਹਿਲੇ ਬੱਲੇਬਾਜ਼ ਬਣਨ ਦਾ ਮਾਣ ਵੀ ਹਾਸਲ ਕੀਤਾ। ਇੰਨਾ ਹੀ ਨਹੀਂ ਉਹ ਛੱਕੇ ਮਾਰਨ ਦੇ ਮਾਮਲੇ ‘ਚ ਵੀ ਚੋਟੀ ‘ਤੇ ਆ ਗਏ ਹਨ। ਇਸ ਇਕ ਪਾਰੀ ਨਾਲ ਉਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਚਲੋ ਅਸੀ ਜਾਣੀਐ-
ਵਨਡੇ ਵਿੱਚ ਆਸਟਰੇਲੀਆ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ
201* – ਗਲੇਨ ਮੈਕਸਵੈੱਲ ਬਨਾਮ AFG, ਮੁੰਬਈ WS, 2023 WC
185* – ਸ਼ੇਨ ਵਾਟਸਨ ਬਨਾਮ ਬੰਗਲਾਦੇਸ਼, ਮੀਰਪੁਰ, 2011
181* – ਮੈਥਿਊ ਹੇਡਨ ਬਨਾਮ ਨਿਊਜ਼ੀਲੈਂਡ, ਹੈਮਿਲਟਨ, 2007
179 – ਡੇਵਿਡ ਵਾਰਨਰ ਬਨਾਮ ਪਾਕਿਸਤਾਨ, ਐਡੀਲੇਡ, 2017
178 – ਡੇਵਿਡ ਵਾਰਨਰ ਬਨਾਮ ਅਫਗਾਨਿਸਤਾਨ, ਪਰਥ, 2015 ਵਿਸ਼ਵ ਕੱਪ