Connect with us

Punjab

ਜਪਰੂਪ ਕੌਰ ਨੇ ਜਿੱਤਿਆ ਚਾਂਦੀ ਦਾ ਤਗਮਾ

Published

on

8 ਨਵੰਬਰ 2023 (ਗੁਰਪ੍ਰੀਤ ਸਿੰਘ): ਬਟਾਲਾ ਦੇ ਪਿੰਡ ਨੱਠਵਾਲ ਦੀ ਰਹਿਣ ਵਾਲੀ 15 ਸਾਲ ਦੀ ਜਪਰੂਪ ਕੌਰ ਨੇ ਬੀਤੇ ਦਿਨੀ ਬੰਗਲੌਰ ਚ ਹੋਈਆਂ ਨੈਸ਼ਨਲ ਸਕੂਲ ਗੇਮਸ ਚ ਟ੍ਰਿਪਲ ਜੰਪ ਕੈਟੇਗਰੀ ਚ ਦੇਸ਼ ਭਰ ਚੋ ਦੂਸਰਾ ਸਥਾਨ ਹਾਸਿਲ ਕਰ ਚਾਂਦੀ ਦਾ ਤਗਮਾ ਜਿੱਤਿਆ ਅਤੇ ਪੰਜਾਬ ਅਤੇ ਬਟਾਲਾ ਦਾ ਨਾਂਅ ਰੋਸ਼ਨ ਕੀਤਾ ਜਦਕਿ ਇਹ ਖਾਸ ਰਿਹਾ ਹੈ ਕਿ ਇਸ ਧੀ ਨੇ ਇਸ ਤੋਂ ਕੁਝ ਦਿਨ ਪਹਿਲਾ ਪੰਜਾਬ ਸਰਕਾਰ ਵਲੋਂ ਕਾਰਵਾਈਆਂ ਖੇਡ ਵਤਨ ਦੀਆ ਮੁਕਾਬਲੇ ਚ ਵੀ ਦੋ ਮੈਡਲ ਜਿਤੇ ਲੇਕਿਨ ਉਸ ਦੌਰਾਨ ਇਸ ਦੇ ਗੰਭੀਰ ਜਖਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਚ ਦਾਖਿਲ ਕਰਵਾਉਣਾ ਪਿਆ ਅਤੇ ਉਥੇ ਹੀ ਡਾਕਟਰਾਂ ਨੇ ਇਸ ਨੂੰ ਅਗੇ ਬੈਡ ਰੈਸਟ ਦੀ ਹਦਾਇਤ ਦਿਤੀ ਲੇਕਿਨ ਡਾਕਟਰਾਂ ਦੀ ਗੱਲ ਨੂੰ ਇਕ ਪਾਸੇ ਰੱਖ ਜਪਰੂਪ ਕੌਰ ਨੇ ਬੰਗਲੌਰ ਚ ਖੇਡਾਂ ਚ ਹਿਸਾ ਲਿਆ ਅਤੇ ਉਥੇ ਵੀ ਆਪਣਾ ਇਕ ਵੱਖ ਸਥਾਨ ਬਣਾਇਆ |ਉਥੇ ਹੀ ਇਸ ਧੀ ਨੂੰ ਵਧਾਈ ਦੇਣ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਦੇ ਘਰ ਪਹੁਚੇ ਅਤੇ ਬੱਚੇ ਦੀ ਹੌਂਸਲਾ ਹਫਜਾਈ ਕੀਤੀ ਅਤੇ ਹਰ ਮਦਦ ਲਈ ਅਸ਼ਵਾਸ਼ਨ ਦਿਤਾ |

ਜਪਰੂਪ ਕੌਰ ਅਤੇ ਉਹਨਾਂ ਦੇ ਪਿਤਾ ਜੋ ਪੰਜਾਬ ਪੁਲਿਸ ਚ ਤੈਨਾਤ ਹਨ ਅਤੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਸਕਿਉਰਿਟੀ ਇੰਚਾਰਜ ਹਨ ਦਾ ਕਹਿਣਾ ਸੀ ਕਿ ਉਹ ਖੁਦ ਤ੍ਰਿਪਲ ਜੰਪ ਦੇ ਖਿਡਾਰੀ ਹਨ ਅਤੇ ਉਹਨਾਂ ਏਸ਼ੀਆਈ ਗੇਮਸ ਤਕ ਹਿਸਾ ਲਿਆ ਹੈ ਅਤੇ ਮਾਂ ਵੀ ਖੇਡਾਂ ਨਾਲ ਜੁੜੇ ਹਨ ਅਤੇ ਹੁਣ ਉਹਨਾਂ ਦੀ ਬੇਟੀ ਨੇ ਵੱਡੀਆਂ ਔਕੜਾਂ ਹੋਣ ਦੇ ਬਾਵਜੂਦ ਆਪਣਾ ਟੀਚਾ ਸਫਲ ਕੀਤਾ ਹੈ ਅਤੇ ਉਹਨਾਂ ਨੂੰ ਆਪਣੀ ਧੀ ਤੇ ਮਾਣ ਵੀ ਹੈ ਅਤੇ ਉਹਨਾਂ ਕਿਹਾ ਕਿ ਐਮਐਲਏ ਬਟਾਲਾ ਅੱਜ ਉਹਨਾਂ ਦੇ ਘਰ ਬੇਟੀ ਨੂੰ ਵਧਾਈ ਦੇਣ ਆਏ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਮਾਣ ਹੈ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਉਹਨਾਂ ਦੀ ਧੀ ਅਤੇ ਹੋਰਨਾਂ ਖਿਡਾਰੀਆਂ ਦਾ ਵੀ ਸਾਥ ਦੇਂਦੀ ਰਹੇ | ਉਥੇ ਹੀ ਐਮਐਲਏ ਬਟਾਲਾ ਦਾ ਕਹਿਣਾ ਸੀ ਕਿ ਉਹਨਾ ਦਾ ਇਹ ਪਰਿਵਾਰ ਆਪਣਾ ਪਰਿਵਾਰ ਹੈ ਅਤੇ ਉਹਨਾਂ ਨੂੰ ਅਤੇ ਆਪਣੇ ਪੂਰੇ ਹਲਕੇ ਨੂੰ ਮਾਣ ਹੈ ਕਿ ਧੀ ਨੇ ਦੇਸ਼ ਭਰ ਚ ਆਪਣਾ ਨਾਮ ਕਾਇਮ ਕੀਤਾ ਉਹ ਵੀ ਉਦੋਂ ਜਦ ਉਸ ਦੀ ਸਿਹਤ ਸਹੀ ਨਹੀਂ ਸੀ ਅਤੇ ਉਥੇ ਹੀ ਉਹਨਾਂ ਅਗੇ ਵੀ ਇਸ ਧੀ ਨੂੰ ਹਰ ਤਰ੍ਹਾਂ ਦੀ ਸਰਕਾਰ ਵਲੋਂ ਸਹੂਲਤ ਦੇਣ ਦਾ ਵਾਅਦਾ ਕੀਤਾ |