Amritsar
ਅੰਮ੍ਰਿਤਸਰ ਗੁਰੂ ਨਗਰੀ ‘ਚ ਦਿਵਾਲੀ ਨੂੰ ਲੈ ਕੇ ਫੂਡ ਸਪਲਾਈ ਅਫਸਰ ਦੇ ਵੱਲੋਂ ਜਗ੍ਹਾ ਜਗ੍ਹਾ ਕੀਤੀ ਜਾ ਰਹੀ ਰੇਡ
8 ਨਵੰਬਰ 2023 (ਪੰਕਿਜ ਮੱਲ੍ਹੀ) : ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਦਿਵਾਲੀ ਨੂੰ ਲੈ ਕੇ ਫੂਡ ਸਪਲਾਈ ਅਫਸਰ ਦੇ ਵੱਲੋਂ ਜਗ੍ਹਾ ਜਗ੍ਹਾ ਕੀਤੀ ਜਾ ਰਹੀ ਹੈ ਰੇਡ ਅਫਸਰਾਂ ਦੇ ਵੱਲੋਂ ਦੁਕਾਨਦਾਰ ਅਤੇ ਡੇਰੀ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ। ਕਿ ਦਿਵਾਲੀ ਦੇ ਸੀਜ਼ਨ ਦੇ ਵਿੱਚ ਜਿੱਥੇ ਆਪਣੇ ਪਰਿਵਾਰਾਂ ਨੂੰ ਲੋਕਾਂ ਨੇ ਮਠਿਆਈਆਂ ਦੇਣੀਆਂ ਹੁੰਦੀਆਂ ਨੇ ਪਰ ਕੁਝ ਦੁਕਾਨਦਾਰ ਹੈਗੇ ਨੇ ਚੰਦ ਪੈਸਿਆਂ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਦੀ ਨਜ਼ਰ ਆ ਰਹੇ ਨੇ
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 07/11/23 ਨੂੰ ਫੂਡ ਸੇਫਟੀ ਟੀਮ ਅੰਮ੍ਰਿਤਸਰ ਜਿਸ ਵਿੱਚ ਏ.ਸੀ.ਐਫ ਰਜਿੰਦਰ ਪਾਲ ਸਿੰਘ ਅਤੇ ਐਫਐਸਓ ਅਮਨਦੀਪ ਸਿੰਘ ਸ਼ਾਮਲ ਸਨ, ਨੇ ਸ਼ਿਕਾਇਤ ਦੇ ਆਧਾਰ ‘ਤੇ ਮਠਿਆਈਆਂ ਦੇ 5 ਸੈਂਪਲ ਲਏ, ਜਿਵੇਂ ਕਿ ਚੂਮ ਚੁਮ, 2 ਬਰਫੀ, ਗੁਲਾਬ ਜਾਮੁਨ ਅਤੇ ਲੱਡੂ। 50 ਕਿਲੋ ਗੁਲਾਬੀ ਚਮਚਮ, 50 ਕਿਲੋ ਚਿੱਟੇ ਰਸਗੁੱਲੇ ਕੀੜੇ ਮਕੌੜੇ ਅਤੇ ਕਰੀਬ 10 ਕਿਲੋ ਗੁਲਾਬੀ ਰਸਗੁੱਲੇ ਨੂੰ ਵੀ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ। 01 ਇੱਕ ਮਿਠਾਈ ਦੀ ਦੁਕਾਨ ਦਾ ਅਣਪਛਾਤਾ ਚਲਾਨ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਇਸ ਸਮੇਂ ਰੋਡ ਸਾਈਡ ਵੇਲਨ ਕੰਮ ਨਹੀਂ ਕਰ ਰਹੇ ਹਨ।