Connect with us

Punjab

ਪੰਜਾਬ ‘ਚ ਧੂੰਏਂ ਕਾਰਨ 100 ਤੋਂ ਵੱਧ ਵਾਹਨ ਆਪਸ ‘ਚ ਟਕਰਾਏ,1 ਦੀ ਮੌਤ, 6 ਜ਼ਖਮੀ

Published

on

13 ਨਵੰਬਰ 2023: ਪੰਜਾਬ ‘ਚ ਧੂੰਏਂ ਕਾਰਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕਰੀਬ 13 ਕਿਲੋਮੀਟਰ ਦੇ ਖੇਤਰ ‘ਚ 100 ਤੋਂ ਵੱਧ ਵਾਹਨ ਆਪਸ ‘ਚ ਟਕਰਾ ਗਏ। ਇਹ ਹਾਦਸੇ ਵੱਖ-ਵੱਖ ਥਾਵਾਂ ‘ਤੇ ਵਾਪਰੇ ਹਨ। ਇਨ੍ਹਾਂ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਉਹਨਾਂ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਸਵੇਰੇ ਸੰਘਣੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ।