Sports
ਕੰਗਾਰੂ ਖਿਡਾਰੀ ਮਿਸ਼ੇਲ ਮਾਰਸ਼ ਨੇ ਕੀਤਾ ਵਿਸ਼ਵ ਕੱਪ ਟਰਾਫ਼ੀ ਦਾ ਅਪਮਾਨ, ਜਾਣੋ ਕੀ ਹੈ ਪੂਰਾ ਮਾਮਲਾ

20 ਨਵੰਬਰ 2023: ਆਸਟ੍ਰੇਲੀਆ ਨੇ ਕੱਲ੍ਹ ਵਿਸ਼ਵ ਕੱਪ ਫਾਈਨਲ ਵਿੱਚ ਛੇਵੀਂ ਵਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਕੰਗਾਰੂ ਖਿਡਾਰੀਆਂ ਨੇ ਖੂਬ ਜਸ਼ਨ ਮਨਾਇਆ ਅਤੇ ਇਸ ਦੌਰਾਨ ਆਸਟ੍ਰੇਲੀਆਈ ਖਿਡਾਰੀ ਦੀ ਇਕ ਤਸਵੀਰ ਸੋਸ਼ਲ ਮੀਡਿਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ , ਜਿਸ ‘ਤੇ ਲੋਕਾਂ ਨੇ ਸਵਾਲ ਵੀ ਖੜ੍ਹੇ ਕੀਤੇ।ਤਸਵੀਰ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਵਰਲਡ ਕੱਪ ਚੈਂਪੀਅਨ ਆਸਟ੍ਰੇਲੀਆ ਦੇ ਖਿਡਾਰੀ ਮਿਸ਼ੇਲ ਮਾਰਸ਼ ਨੇ ਕੱਲ੍ਹ ਜਿੱਤੀ ਹੋਈ ਟਰਾਫ਼ੀ ਉੱਪਰ ਪੈਰ ਰੱਖੇ ਹੋਏ ਹਨ| ਜਿਸ ਨਾਲ ਟਰਾਫ਼ੀ ਦਾ ਅਪਮਾਨ ਕੀਤਾ ਜਾ ਰਿਹਾ ਹੈ|